ਵੱਡੇ ਪਰਦੇ 'ਤੇ ਇੱਕ ਵਾਰ ਫਿਰ ਦਿਖਾਈ ਦੇਣਗੇ ਸਾਵੀ ਸਿੱਧੂ, ਫ਼ਿਲਮ 'ਚ ਰੋਲ ਪਾ ਕੇ ਹੋਏ ਭਾਵੁਕ, ਦੇਖੋ ਵੀਡਿਓ

By  Rupinder Kaler March 27th 2019 06:08 PM

ਅਦਾਕਾਰ ਤੋਂ ਚੌਂਕੀਦਾਰ ਬਣੇ ਸਾਵੀ ਸਿੱਧੂ ਫ਼ਿਲਮੀ ਦੁਨੀਆਂ ਵਿੱਚ ਦੂਜੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਕਿਉਂਕਿ ਗਾਇਕ ਮੀਕਾ ਨੇ ਉਹਨਾਂ ਨੂੰ ਆਪਣੀ ਫ਼ਿਲਮ ਵਿੱਚ ਵੱਡਾ ਰੋਲ ਦਿਤਾ ਹੈ । ਮੀਕਾ ਨੇ ਸਾਵੀ ਸਿੱਧੂ ਦੀ ਇੱਕ ਵੀਡਿਓ ਆਪਣੇ ਟਵਿੱਟਰ ਤੋਂ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਕਾਫੀ ਭਾਵੁਕ ਦਿਖਾਈ ਦੇ ਰਹੇ ਹਨ । ਸਾਵੀ ਸਿੱਧੂ ਫ਼ਿਲਮ ਵਿੱਚ ਰੋਲ ਪਾ ਕੇ ਕਾਫੀ ਖੁਸ਼ ਹਨ ।

Saviv-Sidhu Saviv-Sidhu

ਇਸ ਤੋਂ ਪਹਿਲਾਂ ਦੀ ਦੀ ਗੱਲ ਕੀਤੀ ਜਾਵੇ ਤਾਂ ਸਾਵੀ ਸਿੱਧੂ ਨੇ ਬਾਲੀਵੁੱਡ ਦੀਆਂ ਕਈ ਵੱਡੇ ਬੈਨਰ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੋਇਆ ਹੈ । ਪਰ ਕੁਝ ਸਾਲਾਂ ਤੋਂ ਉਹ ਬਾਲੀਵੁੱਡ ਤੋਂ ਦੂਰ ਹੋ ਗਏ ਸਨ ।

https://twitter.com/MikaSingh/status/1110592362881806336

ਪਰ ਇਸ ਸਭ ਦੇ ਚਲਦੇ ਖ਼ਬਰਾਂ ਸਾਹਮਣੇ ਆਈਆਂ ਸਨ ਸਾਵੀ ਸਿੱਧੂ ਫ਼ਿਲਮਾਂ ਵਿੱਚ ਕੰਮ ਨਾ ਮਿਲਣ ਕਰਕੇ ਚੌਂਕੀਦਾਰ ਦੀ ਨੌਕਰੀ ਕਰ ਰਹੇ ਹਨ । ਪਰ ਇਸ ਦਾ ਜਦੋਂ ਗਾਇਕ ਮੀਕਾ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸਾਵੀ ਸਿੱਧੂ ਦੀ ਨਾ ਸਿਰਫ ਮਦਦ ਕੀਤੀ ਬਲਕਿ ਉਹਨਾਂ ਨੂੰ ਆਪਣੀ ਫ਼ਿਲਮ ਵਿੱਚ ਰੋਲ ਵੀ ਦਿੱਤਾ ਹੈ ।

Related Post