ਪਤੀ ਜਸਪਾਲ ਭੱਟੀ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਹੋਈ ਭਾਵੁਕ ਹੋਈ ਸਵਿਤਾ ਭੱਟੀ 

By  Rupinder Kaler April 23rd 2019 03:54 PM

ਆਪਣੀ ਕਮੇਡੀ ਨਾਲ ਲੋਕਾਂ ਨੂੰ ਲੋਟਪੋਟ ਕਰਨ ਵਾਲੇ ਜਸਮਾਲ ਭੱਟੀ ਦੀ ਪਤਨੀ ਸਵਿਤਾ ਭੱਟੀ ਨੇ ਸ਼ੋਸਲ ਮੀਡੀਆ ਤੇ ਸਵਰਗਵਾਸੀ ਜਸਪਾਲ ਭੱਟੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਹ ਤਸਵੀਰਾਂ 2013 ਦੀਆ ਹਨ ਜਦੋਂ ਜਸਪਾਲ ਭੱਟੀ ਨੂੰ ਉਹਨਾਂ ਦੀ ਅਦਾਕਾਰੀ ਲਈ ਮਰਨ ਉਪਰਾਂਤ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਅਵਾਰਡ ਦਿੱਤਾ ਗਿਆ ਸੀ ।

savita bhatti savita bhatti

ਇਹ ਅਵਾਰਡ ਉਸ ਸਮੇਂ ਦੇ ਰਾਸ਼ਟਰਪਤੀ ਪ੍ਰਣਵ ਮੁਖਰਜੀ ਨੇ ਦਿੱਤਾ ਸੀ । ਇਹਨਾਂ ਤਸਵੀਰਾਂ ਦੇ ਨਾਲ ਸਵਿਤਾ ਭੱਟੀ ਨੇ ਇੱਕ ਭਾਵੁਕ ਕੈਪਸ਼ਨ ਵੀ ਲਿਖਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜਸਪਾਲ ਭੱਟੀ ਆਪਣੀ ਕਮੇਡੀ ਕਰਕੇ ਜਾਣੇ ਜਾਂਦੇ ਸਨ ਉਹਨਾਂ ਨੇ ਕਈ ਪਾਲੀਵੁੱਡ ਤੇ ਬਾਲੀਵੁੱਡ ਦੀਆ ਫ਼ਿਲਮਾਂ ਵਿੱਚ ਕੰਮ ਕੀਤਾ ਸੀ ।

ਉਹਨਾਂ ਨੇ ਸਾਲ 2012  ਵਿੱਚ ਪਾਵਰ ਕੱਟ ਨਾਂ ਦੀ ਫ਼ਿਲਮ ਬਣਾਈ ਸੀ ਇਸ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਉਹ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ । ਇਸ ਹਾਦਸੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ।

savita bhatti savita bhatti

ਭੱਟੀ ਦੀ ਕਮੇਡੀ ਵੱਖਰੇ ਕਿਸਮ ਦੀ ਹੁੰਦੀ ਸੀ, ਉਹ ਆਪਣੀ ਕਮੇਡੀ ਨਾਲ ਲੋਕਾਂ ਨੂੰ ਹਸਾਉਂਦੇ ਸਨ, ਪਰ ਇਸ ਦੇ ਨਾਲ ਨਾਲ ਉਹ ਸਮਾਜ ਵਿੱਚ ਫੈਲੀਆਂ ਬੁਰਾਈਆਂ ਤੇ ਭ੍ਰਿਸ਼ਟ ਸਿਸਟਮ ਤੇ ਵੀ ਚੋਟ ਕਰਦੇ ਸਨ ।

Related Post