ਇਸ ਬੱਚੀ ਨੇ ਗੀਤ ਗਾ ਕੇ ਕਰਵਾਈ ਅੱਤ,ਸੁਣ ਕੇ ਤੁਸੀਂ ਵੀ ਹੋ ਜਾਵੋਗੇ ਭਾਵੁਕ

By  Shaminder May 10th 2019 10:47 AM

ਪੰਜਾਬ 'ਚ ਕਿੰਨਾ ਟੈਲੇਂਟ ਹੈ ਇਸ ਨੂੰ ਤਰਾਸ਼ਣ ਲਈ ਪੀਟੀਸੀ ਪੰਜਾਬੀ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾਂਦੇ ਰਹੇ ਨੇ ਅਤੇ ਅੱਜ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪੰਜਾਬ ਦੇ ਹੁਨਰ ਨੂੰ ਤਰਾਸ਼ਣ ਦੇ ਨਾਲ-ਨਾਲ ਇਸ ਨੂੰ ਲੱਭਣ ਦੇ ਯਤਨ ਵੀ ਪੀਟੀਸੀ ਪੰਜਾਬੀ ਵੱਲੋਂ ਕੀਤੇ ਜਾ ਰਹੇ ਨੇ । ਪੰਜਾਬ ਦੇ ਇੱਕ ਸਕੂਲ 'ਚ ਪੀਟੀਸੀ ਦੀ ਟੀਮ ਨੇ ਇੱਕ ਅਜਿਹੀ ਬੱਚੀ ਨੂੰ ਦੁਨੀਆਂ ਸਾਹਮਣੇ ਲਿਆਂਦਾ ਹੈ ।

ਹੋਰ ਵੇਖੋ:ਕਰਮਜੀਤ ਅਨਮੋਲ ਦਾ ਨਵਾਂ ਗੀਤ ‘ਰੋਟੀ’ ਪੇਸ਼ ਕਰੇਗਾ ਦੁਨੀਆਂ ਦੇ ਦਰਦ ਨੂੰ, ਸਾਹਮਣੇ ਆਇਆ ਪੋਸਟਰ

ਜਿਸ ਨੂੰ ਸੁਰਾਂ ਦੀ ਮਲਿਕਾ ਕਹਿ ਲਿਆ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ।ਇਸ ਸਕੂਲੀ ਬੱਚੀ ਨੇ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਹੋਇਆ ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਗਾ ਕੇ ਸਭ ਦਾ ਮਨ ਮੋਹ ਲਿਆ । ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੇ ਜਿੰਨੀ ਬਿਰਹਾ ਨਾਲ ਇਸ ਗੀਤ ਨੂੰ ਆਪਣੀ ਕਲਮ ਦੇ ਨਾਲ ਪਿਰੋ ਕੇ ਦੁਨੀਆਂ ਦੇ ਸਾਹਮਣੇ ਪੇਸ਼ ਕੀਤਾ ਸੀ । ਓਨੀ ਹੀ ਖ਼ੂਬਸੂਰਤੀ ਅਤੇ ਬਿਰਹਾ ਨਾਲ ਉਨ੍ਹਾਂ ਦੇ ਬੋਲਾਂ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਨ ਦੀ ਕੋਸ਼ਿਸ਼ ਇਸ ਬੱਚੀ ਨੇ ਕੀਤੀ ਹੈ ।ਜੋ ਕੋਈ ਵੀ ਇਸ ਬੱਚੀ ਦੀ ਅਵਾਜ਼ ਨੂੰ ਸੁਣਦਾ ਹੈ ਮੰਤਰ ਮੁਗਧ ਹੋ ਜਾਂਦਾ ਹੈ । ਤੁਸੀਂ ਵੀ ਸੁਣੋ ਇਸ ਬੱਚੀ ਵੱਲੋਂ ਗਾਇਆ ਇਹ ਗੀਤ ।

Related Post