ਕਿਉਂ ਕਰ ਰਹੇ ਨੇ ਗੁਰੀ ਇਕ ਹੀ ਤਾਰੀਕ 'ਚ ਆਪਣੇ ਸਾਰੇ ਗੀਤ ਰਿਲੀਜ਼, ਕਿ ਹੈ ਰਾਜ

By  Gourav Kochhar January 8th 2018 05:26 PM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਅੱਜ ਕਲ ਹਰ ਇਕ ਗਾਇਕ ਕੁਝ ਨਾ ਕੁਝ ਨਵਾਂ ਲੈ ਕੇ ਆ ਰਿਹਾ ਹੈ | ਕੋਈ ਲਗਾਤਾਰ ਧਮਕ ਵਾਲੇ ਗੀਤ ਲੈ ਕੇ ਆ ਰਿਹਾ ਹੈ, ਤਾਂ ਕੋਈ ਹਿੰਦੀ ਗੀਤ ਗਾ ਰਿਹਾ ਹੈ, ਤਾਂ ਕੋਈ ਫ਼ਿਲਮਾਂ ਦੇ ਵਿਚ ਪੰਜਾਬੀ ਟਰੇਂਡ ਸ਼ੁਰੂ ਕਰ ਰਿਹਾ ਹੈ | ਪਰ ਪੰਜਾਬੀ ਗਾਇਕ ਗੁਰੀ ਕੁਝ ਵੱਖਰਾ ਹੀ ਲੈ ਕੇ ਆਏ ਹਨ |

ਕਿ ਹੈ ਇਹ ਟਰੇਂਡ ਜਾਂ ਰਾਜ:

ਜਾਪਦਾ ਹੈ ਕਿ ਗੁਰੀ ਨੂੰ 26 ਤਾਰੀਕ ਨਾਲ ਕੁਝ ਜ਼ਿਆਦਾ ਹੀ ਲਗਾਵ ਹੈ | ਤਾਂਹੀ ਤਾਂ ਉਨ੍ਹਾਂ ਨੇ ਇਹ ਤਾਰੀਕ ਚੁੰਨੀ ਹੈ ਆਪਣੇ ਅਗਲੇ ਆਉਣ ਵਾਲੇ ਗੀਤਾਂ ਨੂੰ ਰਿਲੀਜ਼ ਕਰਨ ਲਈ | ਜੀ ਹਾਂ ਇਹ ਸੱਚ ਹੈ ਗੁਰੀ ਨੇ ਅੱਜ ਹੀ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਇਕ ਪੋਸਟਰ ਸੱਭ ਨਾਲ ਸਾਂਝ ਕਿੱਤਾ ਹੈ ਜਿਸ ਵਿਚ ਉਨ੍ਹਾਂ ਦੇ ਆਉਣ ਵਾਲੇ ਗੀਤਾਂ ਦਾ ਵੇਰਵਾ ਹੈ |

ਉਨ੍ਹਾਂ ਦੀ ਆਉਣ ਵਾਲੀ ਐਲਬਮ ਨਾਮ ਵੀ 26 ਹੈ ਤੇ ਇਸਦੇ ਸਾਰੇ ਗੀਤ ਹਰ ਮਹੀਨੇ ਦੀ 26 ਤਾਰੀਕ ਨੂੰ ਰਿਲੀਜ਼ ਹੋਣਗੇ | ਹੁਣ ਗੁਰੀ ਆਪਣੇ ਸਾਰੇ ਗੀਤ 26 ਨੂੰ ਹੀ ਕਿਉਂ ਰਿਲੀਜ਼ ਕਰ ਰਹੇ ਨੇ ਇਸ ਰਾਜ ਹੈ ਜਾਂ ਟਰੇਂਡ ਇਹ ਤਾਂ ਓਹੀ ਜਾਣੇ, ਪਰ ਇਹ ਪੱਕਾ ਹੈ ਕਿ ਹੁਣ ਹਰ ਮਹੀਨੇ ਦੀ 26 ਤਾਰੀਕ ਨੂੰ ਗੁਰੀ ਦੇ ਗੀਤ ਨਾਲ ਧਮਾਲਾਂ ਪੈਣਗੀਆਂ |

Related Post