ਵੇਖੋ ਕਿਸ ਤਰਾਂ ਮਨਾਇਆ ਮਾਸਟਰ ਸਲੀਮ ਨੇਂ ਆਪਣਾ ਜਨਮ ਦਿਨ ਕੀ ਸੀ ਖਾਸ, ਵੇਖੋ ਵੀਡੀਓ

By  Anmol Sandhu July 13th 2018 12:11 PM -- Updated: July 13th 2018 12:23 PM

ਜੇਕਰ ਮਾਸਟਰ ਸਲੀਮ Master Salim  ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਗਾਇਕੀ  Punjabi Singer ਵਿੱਚ ਆਪਣੀ ਗਾਇਕੀ ਦੇ ਜਰੀਏ ਬਹੁਤ ਉੱਚਾ ਨਾਮ ਕਮਾ ਚੁੱਕੇ ਹਨ | ਇਹਨਾਂ ਨੂੰ ਸ਼ਹਿਜ਼ਾਦਾ ਸਲੀਮ ਵੀ ਕਹਿੰਦੇ ਹਨ | ਪੰਜਾਬੀ ਇੰਡਸਟਰੀ ਤੋਂ ਇਲਾਵਾ ਇਹਨਾਂ ਨੇ ਬਾਲੀਵੁੱਡ ਵਿੱਚ ਵੀ ਬਹੁਤ ਅੱਛੇ ਅੱਛੇ ਗੀਤ ਗਏ ਹਨ |

https://www.facebook.com/ptcpunjabi/videos/1368843599926552/?q=ptc%20punjabi

ਅੱਜ ਮਾਸਟਰ ਸਲੀਮ ਨੇਂ ਪੀਟੀਸੀ ਦੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਮਿਲ ਕੇ ਆਪਣਾ ਜਨਮ ਦਿਨ ਮਨਾਇਆ ਅਤੇ ਨਾਲ ਹੀ ਆਪਣੇਂ ਨਵੇਂ ਗੀਤ " ਇੱਕ ਤੇ ਪਿਆਰ " ਨੂੰ ਰਿਲੀਜ ਕੀਤਾ | ਇਹ ਇੱਕ ਸੈਡ ਸੋਂਗ ਹੈ ਇਸ ਗੀਤ ਦੇ ਬੋਲ ਰਿੱਕੀ ਖਾਨ ਨੇ ਲਿਖੇ ਹਨ ਅਤੇ ਸੰਗੀਤ ਜਤਿੰਦਰ ਜਿਤੁ ਨੇ ਦਿੱਤਾ ਹੈ | ਫੈਨਸ ਨੇਂ ਮਾਸਟਰ ਸਲੀਮ ਨੂੰ ਜਨਮ ਦਿਨ ਦੇ ਨਾਲ ਨਾਲ ਨਵੇਂ ਗੀਤ ਦੀਆ ਵੀ ਵਧਾਈਆਂ ਦਿੱਤੀਆਂ | ਜਿਵੇਂ ਕਿ ਇਹਨਾਂ ਦੇ ਸਾਰੇ ਗੀਤਾਂ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ ਉਸੇ ਤਰਾਂ ਇਸ ਗੀਤ ਨੂੰ ਵੀ ਫੈਨਸ ਵੱਲੋ ਬਹੁਤ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਫੇਸਬੁੱਕ ਤੇ 46 ਹਜਾਰ ਤੋਂ ਜਿਆਦਾ ਵਾਰ ਇਸ ਗੀਤ ਨੂੰ ਵੇਖਿਆ ਗਿਆ |

https://www.youtube.com/watch?v=elGNWPDAhro

ਜੇਕਰ ਮਾਸਟਰ ਸਲੀਮ ਜੀ ਦੀ ਗਾਇਕੀ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੂੰ ਇਹ ਵਿਰਾਸਤ ਵਿੱਚ ਹੀ ਮਿਲੀ ਸੀ ਇਹਨਾਂ ਦੇ ਪਿਤਾ ਉਸਤਾਦ ਪੂਰਨ ਸਾਹ ਕੋਟਿ ਜੋ ਕਿ ਪੰਜਾਬ ਦੇ ਬਹੁਤ ਹੀ ਮਸ਼ਹੂਰ ਸੂਫੀ ਗਾਇਕ ਸਨ ਅਤੇ ਨਾਲ ਹੰਸ ਰਾਜ ਹੰਸ, ਜਸਬੀਰ ਜੱਸੀ ਅਤੇ ਸਬਰ ਕੋਟੀ  ਜਿਹੇ ਪੰਜਾਬ ਦੇ ਚੋਟੀ ਦੇ ਕਲਾਕਾਰਾਂ ਦੇ ਗੁਰੂ ਵੀ ਸਨ | ਮਾਸਟਰ ਸਲੀਮ ਨੇਂ 6 ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਜੀ ਤੋਂ ਗਾਇਕੀ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ |

Related Post