ਇਸ ਟੀਵੀ ਸੀਰੀਅਲ ਨਾਲ ਸੀਮਾ ਕੌਸ਼ਲ ਦੀ ਅਦਾਕਾਰੀ ਦੇ ਖੇਤਰ ਵਿੱਚ ਬਣੀ ਸੀ ਪਹਿਚਾਣ

By  Rupinder Kaler June 13th 2019 01:43 PM

ਫ਼ਿਲਮ ਇੰਡਸਟਰੀ ਵਿੱਚ ਸੀਮਾ ਕੌਸ਼ਲ ਉਹ ਨਾਂ ਹੈ ਜਿਸ ਦਾ ਡੰਕਾ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਵੱਜਦਾ ਹੈ । ਸੰਗਰੂਰ ਦੇ ਪਿੰਡ ਬਾਹਮਣ ਵਾਲਾ ਦੇ ਰਹਿਣ ਵਾਲੇ ਮਾਸਟਰ ਸਾਧੂ ਰਾਮ ਰਿਸ਼ੀ ਦੇ ਘਰ ਜਨਮੀ ਸੀਮਾ ਕੌਸ਼ਲ ਨੂੰ ਸਕੂਲ ਸਮੇਂ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ।ਇਸੇ ਲਈ ਉਹ ਸਕੂਲ ਤੇ ਕਾਲਜਾਂ ਦੀਆਂ ਸਟੇਜਾਂ ਦੀ ਹਮੇਸ਼ਾ ਸ਼ਾਨ ਰਹੇ । ਸਕੂਲ ਕਾਲਜ ਤੋਂ ਬਾਅਦ ਅਦਾਕਾਰੀ ਦਾ ਇਹ ਸ਼ੌਂਕ ਸੀਮਾ ਨੂੰ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਤੇ ਲੈ ਆਇਆ ਸੀ ।

Seema Kaushal Seema Kaushal

ਇਸ ਸਭ ਦੇ ਚਲਦੇ ਸੀਮਾ ਕੌਸ਼ਲ  ਨੇ ਵਿਨੋਦ ਧੀਰ ਦੀ ਅਗਵਾਈ ਵਿੱਚ ਨਾਟਕ 'ਪ੍ਰਤਾਪੀ', 'ਜੰਗ ਜਾਂ ਅਮਨ', 'ਪੂਰਨਮਾਸ਼ੀ','ਰੂਹ ਪੰਜਾਬ ਦੀ' ਵਿੱਚ ਆਪਣੀ ਅਦਾਕਾਰੀ ਦਾ ਜ਼ੌਹਰ ਦਿਖਾਇਆ । ਉਹਨਾਂ ਦੀ ਅਦਾਕਾਰੀ ਨੂੰ ਦੇਖਕੇ ਹਰ ਕੋਈ ਕਾਇਲ ਹੋ ਗਿਆ। ਇਸ ਤੋਂ ਬਾਅਦ ਉਹਨਾਂ ਨੇ ਪੁਨੀਤ ਸਹਿਗਲ ਦੇ ਸਹਿਯੋਗ ਨਾਲ ਦੂਰਦਰਸ਼ਨ ਦੇ ਸਭ ਤੋਂ ਮਸ਼ਹੂਰ ਨਾਟਕ 'ਭਾਗਾਂ ਵਾਲਿਆਂ', 'ਇਹ ਕਿਹੀ ਰੁੱਤ ਆਈ' ਵਿੱਚ ਕੰਮ ਕੀਤਾ ।

Seema Kaushal Seema Kaushal

ਅਦਾਕਾਰੀ ਦੇ ਨਾਲ ਨਾਲ ਸੀਮਾ ਕੌਸ਼ਲ ਨੇ ਆਕਾਸ਼ਬਾਣੀ ਰੇਡੀਓ ਦਾ ਸਫ਼ਰ ਨਿਰੰਤਰ ਜਾਰੀ ਰੱਖਿਆ। ਰਾਮ ਸਰੂਪ ਅਣਖੀ ਦੇ ਨਾਟਕ 'ਪ੍ਰਤਾਪੀ ' ਵਿਚਲੇ ਪ੍ਰਤਾਪੀ ਦੇ ਕਿਰਦਾਰ ਨੇ ਉਸ ਦੀ ਅਲੱਗ ਪਛਾਣ ਬਣਾਈ । ਪੰਜਾਬੀ ਫ਼ਿਲਮ 'ਦਿਲ ਦਾਰਾ' ਰਾਹੀਂ ਮੁੰਬਈ ਫ਼ਿਲਮ ਨਗਰੀ ਦੇ ਸੁਪਰ ਸਟਾਰਾਂ ਨਾਲ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੀ ਇਸ ਅਦਾਕਾਰਾ ਨੇ 50-60 ਦੇ ਕਰੀਬ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ।

https://www.youtube.com/watch?v=xB9oO8bd7qM

ਪਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਫ਼ਿਲਮ 'ਅਸਾਂ ਨੂੰ ਮਾਣ ਵਤਨਾਂ ਦਾ' ਤੋਂ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕੀਤਾ ਸੀ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ 'ਦਿਲ ਆਪਣਾ ਪੰਜਾਬੀ', 'ਮੁੰਡੇ ਯੂਕੇ ਦੇ', 'ਧੀ ਪੰਜਾਬ ਦੀ', 'ਹਸ਼ਰ', 'ਕੈਰੀ ਔਨ ਜੱਟਾ', 'ਵਿਸਾਖੀ', 'ਭਾਜੀ ਇਨ ਪ੍ਰੋਬਲਮ', 'ਕਪਤਾਨ', 'ਅੰਬਰਸਰੀਏ', 'ਸਰਦਾਰ ਜੀ-2', 'ਤੂੰ ਮੇਰਾ ਬਾਈ ਮੈਂ ਤੇਰਾ ਬਾਈ', 'ਮੇਰਾ ਮਾਹੀ', 'ਪੰਜਾਬ 1984', 'ਅਰਦਾਸ', 'ਮੰਜੇ ਬਿਸਤਰੇ' ਸਮੇਤ ਬਹੁਤ ਸਾਰੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਹਰ ਇੱਕ ਦਾ ਮਨ ਮੋਹ ਲਿਆ ।

https://www.youtube.com/watch?v=HwvmTAjGuHc

ਸਿਲਵਰ ਸਕਰੀਨ ਤੇ ਨਿਭਾਏ ਹਰੇਕ ਕਿਰਦਾਰ ਨੇ ਸੀਮਾ ਕੌਸ਼ਲ ਨੂੰ ਸ਼ੌਹਰਤ ਦੇ ਸਿਖਰ 'ਤੇ ਪਹੁੰਚਾਇਆ ਹੈ। ਉਹਨਾਂ ਦੀਆਂ ਬਾਲੀਵੁੱਡ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾ ਨੇ 'ਤੀਨ ਥੇ ਭਾਈ', 'ਲਵ ਸ਼ਵ ਤੇ ਚਿਕਨ ਖੁਰਾਣਾ', 'ਦੇਸੀ ਮੈਜਿਕ' ਵਰਗੀਆਂ ਫ਼ਿਲਮਾਂ ਵਿੱਚ ਵਧੀਆ ਕਿਰਦਾਰ ਨਿਭਾਏ ਹਨ ।

Related Post