ਮਾਪਿਆਂ ਦੀਆਂ ਦੁਆਵਾਂ 'ਚ ਪਿਰੋਇਆ ਅਤੇ ਹਸ਼ਮਤ ਤੇ ਸੁਲਤਾਨਾ ਦੀ ਬਿਹਤਰੀਨ ਅਵਾਜ਼ 'ਚ ਸ਼ਿੰਗਾਰਿਆ ਗੀਤ ਹੈ ਸਿਹਰਾ

By  Shaminder December 10th 2018 11:42 AM

ਗਾਇਕਾ ਹਸ਼ਮਤ ਅਤੇ ਸੁਲਤਾਨਾ ਵੱਲੋਂ ਗਾਇਆ ਗੀਤ ਸਿਹਰਾ ਰਿਲੀਜ਼ ਹੋ ਚੁੱਕਿਆ ਹੈ । ਪੀਟੀਸੀ ਰਿਕਾਰਡਸ ਵੱਲੋਂ ਜਾਰੀ ਕੀਤੇ ਗਏ ਇਸ ਗੀਤ ਨੂੰ ਪੀਟੀਸੀ ਸਟੂਡਿਓ 'ਚ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਤੇਜਵੰਤ ਕਿੱਟੂ ਨੇ । ਹਸ਼ਮਤ ਅਤੇ ਸੁਲਤਾਨਾ ਨੇ ਇਸ ਗੀਤ ਨੂੰ ਆਪਣੀ ਬਿਹਤਰੀਨ ਅਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਇਸ ਗੀਤ 'ਚ ਇੱਕ ਲਾੜੇ ਦੇ ਸਿਹਰੇ ਦਾ ਵਰਨਣ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਬੜੇ ਹੀ ਨਸੀਬਾਂ ਨਾਲ ਖੁਸ਼ੀ ਦਾ ਵੇਲਾ ਆਇਆ ਹੈ ਅਤੇ ਸੁੱਖਾਂ ਸੁੱਖਦਿਆਂ  ਨੂੰ ਇਹ ਦਿਨ ਨਸੀਬ ਹੋਏ ਨੇ ।

ਹੋਰ ਵੇਖੋ : ਸੁਖਸ਼ਿੰਦਰ ਛਿੰਦਾ ਨੂੰ ਮਿਲਿਆ ਬੈਸਟ ਨਾਨ ਰੈਸੀਡੈਂਟ ਪੰਜਾਬੀ ਵੋਕਲਿਸਟ ਕੈਟਾਗਿਰੀ ਵਿੱਚ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018

https://www.youtube.com/watch?v=AejHBqClcts&feature=youtu.be

ਕਿਉਂਕਿ ਮੁੱਦਤਾਂ ਬਾਅਦ ਇਹ ਦਿਨ ਨਸੀਬ ਹੋਇਆ ਹੈ । ਸਿਹਰੇ ਦਾ ਉਂਝ ਵੀ ਪੰਜਾਬ 'ਚ ਖਾਸ ਮਹੱਤਵ ਹੈ ਅਤੇ ਵਿਆਂਦੜ ਮੁੰਡੇ ਦੇ ਸਿਰ ਤੋਂ ਪੈਸੇ ਵਾਰ ਕੇ ਸਿਹਰਾ ਪੜਨ ਵਾਲੇ ਨੂੰ ਦਿੱਤੇ ਜਾਂਦੇ ਨੇ । ਸਿਹਰਾ ਪੜਨਾ ਪੰਜਾਬ 'ਚ ਇੱਕ ਰਸਮ ਵੀ ਹੈ ਅਤੇ ਪੰਜਾਬ ਦੀ ਇਸ ਰਸਮ ਨੂੰ ਆਪਣੇ ਸ਼ਬਦਾਂ 'ਚ ਪਿਰੋ ਕੇ ਸੁਰੀਲੀ ਅਤੇ ਖੁਬਸੂਰਤ ਅਵਾਜ਼ ਨਾਲ ਹਸ਼ਮਤ ਅਤੇ ਸੁਲਤਾਨਾ ਨੇ ਹਰ ਕਿਸੇ ਦਾ ਦਿਲ ਟੁੰਬਿਆ ਹੈ ।

ਹੋਰ ਵੇਖੋ : ‘ਬੈਸਟ ਮਿਊਜ਼ਿਕ ਵੀਡੀਓ ‘ ਕੈਟਾਗਿਰੀ ਵਿੱਚ ਤਰਸੇਮ ਜੱਸੜ ਦੇ ਗਾਣੇ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’

ਇਸ ਗੀਤ ਦੇ ਬੋਲ ਜਿੰਨੇ ਪਿਆਰੇ ਨੇ ਉਸ ਤੋਂ ਵੱਧ ਪਿਆਰੀ ਹੈ ਇਨ੍ਹਾਂ ਦੋਨਾਂ ਦੀ ਆਵਾਜ਼ । ਜਿਨ੍ਹਾਂ ਨੇ ਪੰਜਾਬ ਦੀ ਇਸ ਸ਼ਗਨਾਂ ਦੀ ਰਸਮ ਨੂੰ ਆਪਣੀ ਅਵਾਜ਼ ਅਤੇ ਬੋਲਾਂ ਰਾਹੀਂ ਇੱਕ ਖੁਸ਼ੀਆਂ ਦੇ ਮੌਕੇ ਦੀ ਇੱਕ ਤਸਵੀਰ ਉਲੀਕਣ ਦੀ ਬਹੁਤ ਹੀ ਪਿਆਰੀ ਜਿਹੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਦਾ ਇਹ ਗੀਤ ਸੁਣ ਕੇ ਜ਼ਹਿਨ 'ਚ ਬਹੁਤ ਹੀ ਪਿਆਰੀ ਅਤੇ ਖੁਸ਼ੀਆਂ ਅਤੇ ਖੇੜਿਆਂ ਦੀ ਤਸਵੀਰ ਉੱਭਰਦੀ ਹੈ ।

sehra song sehra song

 

Related Post