ਰੂਹ ਨੂੰ ਸਕੂਨ ਦਿੰਦੀ ਅਵਾਜ਼ 'ਚ ਕੁਦਰਤ ਦੀਆਂ ਤਰਜ਼ਾਂ ਛੇੜਨ ਆ ਰਹੀ ਹੈ ਸਰਤਾਜ਼ ਦੀ ਨਵੀਂ ਐਲਬਮ 'ਸੱਤ ਦਰਿਆ',
ਸਤਿੰਦਰ ਸਰਤਾਜ ਪੰਜਾਬੀ ਸੰਗੀਤ ਦਾ ਉਹ ਹੀਰਾ ਜਿੰਨ੍ਹਾਂ ਨੇ ਸੰਗੀਤ 'ਚ ਹਮੇਸ਼ਾ ਹੀ ਚਾਨਣ ਬਿਖੇਰਿਆ ਹੈ। ਆਪਣੀ ਬੇਮਿਸਾਲ ਸ਼ਾਇਰੀ ਅਤੇ ਉਮਦਾ ਗਾਇਕੀ ਨਾਲ ਦਿਲਾਂ 'ਤੇ ਰਾਜ ਕਰਨ ਵਾਲੇ ਸਤਿੰਦਰ ਸਰਤਾਜ ਇੱਕ ਵਾਰ ਫਿਰ ਪੰਜਾਬ ਪੰਜਾਬੀਅਤ ਅਤੇ ਆਬਾਂ ਦੀ ਇਸ ਧਰਤੀ ਨੂੰ ਆਪਣੀ ਨਵੀਂ ਮਿਊਜ਼ਿਕ ਐਲਬਮ ਡੇਡੀਕੇਟ ਕਰਨ ਜਾ ਰਹੇ ਹਨ। ਉਹਨਾਂ ਦੀ ਨਵੀਂ ਐਲਬਮ ਜਿਹੜੀ 'ਵਿਸ਼ਵ ਸੰਗੀਤ ਦਿਵਸ' ਯਾਨੀ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਐਲਬਮ ਦਾ ਨਾਮ ਹੈ 'ਸੈਵਨ ਰਿਵਰਜ਼ ਦਰਿਆਈ ਤਰਜ਼ਾਂ' ਜਿਸ 'ਚ ਸੱਤ ਗੀਤ ਹੋਣ ਵਾਲੇ ਹਨ ਅਤੇ ਸੱਤੇ ਗੀਤਾਂ ਦੇ ਨਾਮ ਦਰਿਆਵਾਂ ਦੇ ਨਾਮ 'ਤੇ ਹੈ।
View this post on Instagram
ਇਹ ਦਰਿਆਈ ਤਰਜ਼ਾਂ ਸਾਂਝੇ ਪੰਜਾਬ ਦੇ ਸੱਤ ਦਰਿਆਵਾਂ ਦੀ ਕਹਾਣੀ ਬਿਆਨ ਕਰਦੀਆਂ ਨਜ਼ਰ ਆਉਣਗੀਆਂ।ਹਰ ਵਾਰ ਕੁਝ ਨਾ ਨਾ ਅਲੱਗ ਲਿਆ ਕੇ ਆਪਣੇ ਪ੍ਰਸ਼ੰਸਕਾਂ ਨੂੰ ਤੋਹਫ਼ਾ ਦੇਣ ਵਾਲੇ ਪੰਜਾਬੀ ਸੰਗੀਤ ਦੇ ਸਰਤਾਜ ਨੇ ਇਸ ਵਾਰ ਪੂਰੀ ਪੰਜਾਬੀਅਤ ਨੂੰ ਆਪਣੀ ਇਸ ਨਵੀਂ ਐਲਬਮ ਨਾਲ ਤੋਹਫ਼ਾ ਦਿੱਤਾ ਹੈ।
ਹੋਰ ਵੇਖੋ : 150 ਤੋਂ ਵੱਧ ਸੱਭਿਆਚਾਰਕ ਗੀਤ ਦੇਣ ਵਾਲਾ ਗੀਤਕਾਰ ਸਾਬ ਪਨਗੋਟਾ ਹਾਲੇ ਵੀ ਰਹਿੰਦਾ ਹੈ ਬਾਲਿਆਂ ਦੀ ਛੱਤ ਹੇਠ
View this post on Instagram
ਜੇਕਰ ਗਾਣਿਆਂ ਦੀ ਗੱਲ ਕਰੀਏ ਤਾਂ ਪਹਿਲਾ ਗੀਤ ਹੈ ਗੁਰਮੁਖੀ ਦਾ ਬੇਟਾ ( ਸਤਲੁਜ ), ਦੂਜਾ ਪਿਆਰ ਦੇ ਮਰੀਜ਼ ( ਚੇਨਾਬ ), ਤੀਜਾ ਤਵੱਜੋ ( ਸਿੰਧ ),ਚੌਥਾ ਹਮਾਇਤ ( ਬਿਆਸ ),ਪੰਜਵਾਂ 'ਬਾਕੀ ਜਿਵੇਂ ਕਹੋਂਗੇ (ਜਿਹਲਮ)', ਛੇਵਾਂ 'ਦਹਿਲੀਜ਼ (ਘੱਗਰ)', ਸੱਤਵਾਂ ਮਤਵਾਲੀਏ ਜਿਹੜਾ ਰਾਵੀ ਦਰਿਆ 'ਤੇ ਅਧਾਰਿਤ ਹੈ। ਬੀਟ ਮਿਨਿਸਟਰ ਵੱਲੋਂ ਐਲਬਮ ਦਾ ਮਿਊਜ਼ਿਕ ਤਿਆਰ ਕੀਤਾ ਗਿਆ ਹੈ ਅਤੇ ਸਾਗਾ ਮਿਊਜ਼ਿਕ ਵੱਲੋਂ ਐਲਬਮ ਰਿਲੀਜ਼ ਕੀਤੀ ਜਾ ਰਹੀ ਹੈ। ਹਮੇਸ਼ਾ ਹੀ ਪੰਜਾਬੀਆਂ ਨੂੰ ਅਣਮੁੱਲੇ ਗੀਤ ਦੇਣ ਵਾਲੇ ਸਰਤਾਜ ਦਾ ਇਹ ਨਜ਼ਰਾਨਾ ਵੀ ਪੰਜਾਬੀ ਜ਼ਰੂਰ ਕਬੂਲ ਕਰਨਗੇ।