ਪੀਟੀਸੀ ਰਿਕਾਰਡਜ਼ ਵੱਲੋਂ ਭਾਈ ਸਿਮਰਨਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲਿਆਂ ਦੀ ਆਵਾਜ਼ 'ਚ ਸ਼ਬਦ ਰਿਲੀਜ਼

By  Shaminder February 17th 2020 12:38 PM

ਪੀਟੀਸੀ ਰਿਕਾਰਡਜ਼ ਵੱਲੋਂ ਨਾਨਕ ਨਾਮ ਲੇਵਾ ਸੰਗਤਾਂ ਲਈ ਭਾਈ ਸਿਮਰਨਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲਿਆਂ ਦੀ ਰਸਭਿੰਨੀ ਆਵਾਜ਼ 'ਚ ਸ਼ਬਦ 'ਨਾਮੁ ਗੋਬਿੰਦ ਕਾ ਸਦਾ ਲੀਜੈ' ਰਿਲੀਜ਼ ਕੀਤਾ ਗਿਆ  ਹੈ । ਇਸ ਸ਼ਬਦ 'ਚ ਗੁਰੂ ਵੱਲੋਂ ਬਖਸ਼ੇ ਗਏ ਨਾਮ ਸਿਮਰਨ ਦੀ ਮਹਿਮਾ ਕੀਤੀ ਗਈ ਹੈ । ਇਸ ਸ਼ਬਦ 'ਚ ਦੱਸਿਆ ਗਿਆ ਹੈ ਕਿ ਹਰ ਵੇਲੇ ਉਸ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ।ਉਸਦੇ ਨਾਮ ਨੂੰ ਇੱਕ ਪਲ ਲਈ ਵੀ ਮਨੋਂ ਵਿਸਾਰਨਾ ਨਹੀਂ ਚਾਹੀਦਾ।

ਹੋਰ ਵੇਖੋ:ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਭਾਈ ਅਮਰਜੀਤ ਸਿੰਘ ਜੀ ਪਟਿਆਲਾ ਵਾਲਿਆਂ ਦੀ ਆਵਾਜ਼ ‘ਚ ਸਰਵਣ ਕਰੋ ਨਾਮ ਸਿਮਰਨ ਦੀ ਮਹਿਮਾ ਕਰਦਾ ਇਹ ਸ਼ਬਦ

ਸੁਖਮਣੀ ਰਿਕਾਰਡਿੰਗ ਸਟੂਡੀਓ ਵੱਲੋਂ ਇਸ ਸ਼ਬਦ ਦਾ ਆਡੀਓ ਰਿਕਾਰਡ ਕੀਤਾ ਗਿਆ ਹੈ ।ਮਿਊਜ਼ਿਕ ਪਰਵਿੰਦਰ ਸਿੰਘ ਬੱਬੂ ਹੋਰਾਂ ਨੇ ਤਿਆਰ ਕੀਤਾ ਹੈ ਅਤੇ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਇਸ ਸ਼ਬਦ ਨੂੰ ਰਿਲੀਜ਼ ਕੀਤਾ ਗਿਆ ਹੇ । ਇਸ ਸ਼ਬਦ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ਅਤੇ ਸਿਮਰਨ ਸਟੂਡੀਓ 'ਤੇ ਵੀ ਸਰਵਣ ਕਰ ਸਕਦੇ ਹੋ ।

Bhai Simranjit Singh Bhai Simranjit Singh

ਪੀਟੀਸੀ ਪੰਜਾਬੀ ਵੱਲੋਂ ਜਿੱਥੇ ਆਏ ਦਿਨ ਨਵੇਂ-ਨਵੇਂ ਸ਼ਬਦ ਰਿਲੀਜ਼ ਕੀਤੇ ਜਾ ਰਹੇ ਨੇ,ਉੱਥੇ ਹੀ ਸੰਗਤਾਂ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਵੀ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ । ਜਿਸ ਦੇ ਜ਼ਰੀਏ ਦੇਸ਼ ਵਿਦੇਸ਼ 'ਚ ਬੈਠੀਆਂ ਸੰਗਤਾਂ ਆਪਣੇ ਘਰ ਬੈਠੇ ਹੀ ਗੁਰੂ ਘਰ ਅਤੇ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫ਼ਲ ਕਰ ਰਹੀਆਂ ਹਨ ।

 

Related Post