ਦਿਲਜੀਤ ਦੋਸਾਂਝ ਦੀ ਇਸ ਤਰ੍ਹਾਂ ਹੋਈ ਸੀ ਸੋਨੀ ਕਰਿਊ ਨਾਲ ਮੁਲਾਕਾਤ, ਛੜਾ ਫ਼ਿਲਮ ਦੇ ਮਹਿਫ਼ਿਲ ਗਾਣੇ 'ਚ ਆਏ ਨਜ਼ਰ 

By  Rupinder Kaler June 20th 2019 11:53 AM -- Updated: June 20th 2019 12:01 PM

ਦਿਲਜੀਤ ਦੋਸਾਂਝ ਦੀ ਛੜਾ ਫ਼ਿਲਮ 21ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਦਿਲਜੀਤ ਇਸ ਫ਼ਿਲਮ ਦੀ ਪ੍ਰਮੋਸ਼ਨ ਤੇ ਪੂਰਾ ਜ਼ੋਰ ਲਗਾ ਰਹੇ ਹਨ । ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਦਿਲਜੀਤ ਦੇ ਨੀਰੂ ਬਾਜਵਾ ਲੰਮੇ ਸਮੇਂ ਤੋਂ ਬਾਅਦ ਇਸ ਫ਼ਿਲਮ ਰਾਹੀਂ ਵੱਡੇ ਪਰਦੇ ਤੇ ਇੱਕਠੇ ਦਿਖਾਈ ਦੇਣਗੇ । ਲੋਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ।

https://www.instagram.com/p/By4Hzr0lRIR/

ਇਸ ਫ਼ਿਲਮ ਦੀ ਇੱਕ ਖ਼ਾਸ ਗੱਲ ਇਹ ਵੀ ਹੈ ਕਿ ਇਸ ਫ਼ਿਲਮ ਦੇ ਗਾਣੇ ਮਹਿਫ਼ਿਲ ਵਿੱਚ ਸੋਨੀ ਕਰਿਊ ਦੀ ਟੀਮ ਵੀ ਵੱਡੇ ਪਰਦੇ ਤੇ ਦਿਖਾਈ ਦੇਵੇਗੀ । ਦਿਲਜੀਤ ਨੂੰ ਵੀ ਸੋਨੀ ਕਰਿਊ ਦਾ ਕੰਮ ਕਾਫੀ ਪਸੰਦ ਆਇਆ ਹੈ । ਦਿਲਜੀਤ ਨੇ ਇੱਕ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਜਦੋਂ ਉਹਨਾਂ ਨੇ ਇਹਨਾਂ ਮੁੰਡਿਆਂ ਦੀ ਪਹਿਲੀ ਵਾਰ ਵੀਡੀਓ ਦੇਖੀ ਸੀ ਤਾਂ ਉਹਨਾਂ ਨੂੰ ਇਹਨਾਂ ਮੁੰਡਿਆਂ ਦਾ ਕੰਮ ਪਹਿਲੀ ਨਜ਼ਰ ਵਿੱਚ ਹੀ ਪਸੰਦ ਆ ਗਿਆ ਸੀ ।

https://www.instagram.com/p/By4bbj2ltTL/

ਦਿਲਜੀਤ ਨੇ ਦੱਸਿਆ ਕਿ ਉਹਨਾਂ ਨੂੰ ਸੋਨੀ ਕਰਿਊ ਦੀ ਵੀਡੀਓ ਉਹਨਾਂ ਦੇ ਕੈਨੇਡਾ ਵਿੱਚ ਰਹਿ ਰਹੇ ਕਿਸੇ ਫਰੈਂਡ ਨੇ ਭੇਜੀ ਸੀ । ਜਿਸ ਤੋਂ ਬਾਅਦ ਉਹਨਾਂ ਨੇ ਇਹਨਾਂ ਮੁੰਡਿਆਂ ਨੂੰ ਮੁੰਬਈ ਬੁਲਾਕੇ ਇਸ ਗਾਣੇ ਦੀ ਸ਼ੂਟਿੰਗ ਕੀਤੀ ਸੀ ।ਉੱਧਰ ਸੋਨੀ ਕਰਿਊ ਵੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਕਿਉਂਕਿ ਟਿੱਕ ਟੋਕ ਤੋਂ ਬਾਅਦ ਇਹ ਮੁੰਡੇ ਆਪਣੇ ਆਪ ਨੂੰ ਵੱਡੇ ਪਰਦੇ ਤੇ ਦੇਖਣਗੇ ।

https://www.instagram.com/p/By6-VddAbqI/?igshid=1onuosectxyra

 

Related Post