ਇਹਨਾਂ ਗੱਲਾਂ ਕਰਕੇ 'ਛੜਾ' ਫ਼ਿਲਮ ਹੋ ਸਕਦੀ ਹੈ ਬਾਕਸ ਆਫ਼ਿਸ 'ਤੇ ਹਿੱਟ !

By  Rupinder Kaler June 14th 2019 05:53 PM -- Updated: June 19th 2019 11:51 AM

ਪਾਲੀਵੁੱਡ ਦੀ ਹਿੱਟ ਜੋੜੀ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਇੱਕ ਵਾਰ ਫ਼ਿਰ ਸਿਲਵਰ ਸਕਰੀਨ ਤੇ ਇੱਕਠੇ ਦਿਖਾਈ ਦੇਣ ਵਾਲੇ ਹਨ। ਇਸ ਵਾਰ ਇਹ ਜੋੜੀ "ਛੜਾ" ਫ਼ਿਲਮ ਲੈ ਕੇ ਆਉਣ ਵਾਲੀ ਹੈ । ਇਹ ਫ਼ਿਲਮ 21 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ । ਲੋਕਾਂ ਨੂੰ ਇਸ ਫ਼ਿਲਮ ਦਾ ਟਰੇਲਰ ਕਾਫੀ ਪਸੰਦ ਆਇਆ ਹੈ । ਫ਼ਿਲਮਾਂ ਦੇ ਜਾਣਕਾਰਾਂ ਦੀ ਮੰਨੀਏ ਤਾਂ ਇਸ ਜੋੜੀ ਦੀਆਂ ਹੋਰ ਫ਼ਿਲਮਾਂ ਵਾਂਗ ਇਹ ਫ਼ਿਲਮ ਵੀ ਬਾਕਸ ਆਫ਼ਿਸ ਤੇ ਹਿੱਟ ਹੋਣ ਵਾਲੀ ਹੈ । ਫ਼ਿਲਮ ਦੇ ਜਾਣਕਾਰਾਂ ਨੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ ।

https://www.instagram.com/p/BysCK_WlmW5/

ਜਿਹੜੀਆਂ ਇਸ ਫ਼ਿਲਮ ਨੂੰ ਹਿੱਟ ਬਨਾਉਣ ਵਾਲੀਆਂ ਹਨ । ਇਸ ਫ਼ਿਲਮ ਵਿੱਚ ਦਿਲਜੀਤ ਪੂਰੀ ਤਰ੍ਹਾਂ ਦੇਸੀ ਅੰਦਾਜ਼ ਵਿੱਚ ਨਜ਼ਰ ਆਉਣਗੇ । ਲੋਕਾਂ ਨੂੰ ਦਿਲਜੀਤ ਦਾ ਇਹ ਅੰਦਾਜ਼ ਬਹੁਤ ਪਸੰਦ ਆaੁਂਦਾ ਹੈ । ਇਸ ਤੋਂ ਪਹਿਲਾਂ ਨੀਰੂ ਬਾਜਵਾ ਨਾਲ ਜਿੰਨੀਆਂ ਵੀ ਹਿੱਟ ਫ਼ਿਲਮਾਂ ਆਈਆ ਹਨ ਉਸ ਵਿੱਚ ਦਿਲਜੀਤ ਦੇਸੀ ਅੰਦਾਜ਼ ਵਿੱਚ ਹੀ ਨਜ਼ਰ ਆਏ ਹਨ । ਛੜਾ ਫ਼ਿਲਮ ਵਿੱਚ ਵੀ ਦਿਲਜੀਤ ਪੂਰੀ ਤਰ੍ਹਾਂ ਦੇਸੀ ਦਿਖਾਈ ਦੇਣਗੇ । ਇਸ ਲਈ ਫ਼ਿਲਮਾਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਇਸ ਗੱਲ ਕਰਕੇ ਹਿੱਟ ਹੋ ਸਕਦੀ ਹੈ ।

https://www.youtube.com/watch?v=Mm72_t5BUBs

ਨੀਰੂ ਬਾਜਵਾ ਤੇ ਦਿਲਜੀਤ ਦੀ ਜੋੜੀ ਨੂੰ ਲੋਕ ਬਹੁਤ ਪਸੰਦ ਕਰਦੇ ਹਨ । ਇਸ ਜੋੜੀ ਦੀਆਂ ਫ਼ਿਲਮਾਂ ਲੋਕ ਬਹੁਤ ਦੇਖਣਾ ਪਸੰਦ ਕਰਦੇ ਹਨ । ਇਹ ਗੱਲ ਵੀ ਇਸ ਫ਼ਿਲਮ ਨੂੰ ਹਿੱਟ ਕਰਵਾਉਣ ਲਈ ਕਾਫੀ ਹੈ ।

https://www.instagram.com/p/ByE6EFWFZNb/

ਇਸ ਫ਼ਿਲਮ ਦਾ ਟਾਈਟਲ ਵੀ ਇਸ ਫ਼ਿਲਮ ਨੂੰ ਹਿੱਟ ਕਰਵਾ ਸਕਦਾ ਹੈ ਕਿਉਂਕਿ ਛੜਾ ਟਾਈਟਲ ਉਹਨਾਂ ਮੁੰਡੇ ਕੁੜੀਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ । ਜਿਹੜੇ ਵਿਆਹੇ ਹੋਏ ਹਨ ਜਾਂ ਫਿਰ ਕਵਾਰੇ ਹਨ । ਇਸ ਤੋਂ ਇਲਾਵਾ ਇਸ ਫ਼ਿਲਮ ਦੀ ਟੈਗ ਲਾਈਨ 'ਕੁੱਤਾ ਹੋਵੇ ਜਿਹੜਾ ਵਿਆਹ ਕਰਵਾਏ' ਵੀ ਬਹੁਤ ਵੱਖਰੀ ਹੈ ।

https://www.instagram.com/p/Bx4jRGBlOLi/

ਇਸ ਫ਼ਿਲਮ ਦੇ ਗਾਣੇ ਵੀ ਇਸ ਫ਼ਿਲਮ ਨੂੰ ਹਿੱਟ ਕਰਵਾ ਸਕਦੇ ਹਨ । ਛੜਾ ਫ਼ਿਲਮ ਦੇ ਹੁਣ ਤੱਕ ਜਿੰਨ੍ਹੇ ਵੀ ਗਾਣੇ ਰਿਲੀਜ਼ ਕੀਤੇ ਗਏ ਹਨ । ਉਹਨਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ । ਯੂ-ਟਿਊਬ ਤੇ ਇਹਨਾਂ ਗਾਣਿਆਂ ਦੇ ਵੀਵੀਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।

https://www.youtube.com/watch?v=dqaWkcIXAgY

Related Post