ਸ਼ਾਹਰੁਖ ਖ਼ਾਨ ਨੇ ਗੌਰੀ ਦੇ ਮਾਤਾ ਪਿਤਾ ਕੋਲ ਬੋਲਿਆ ਸੀ ਹਿੰਦੂ ਹੋਣ ਦਾ ਝੂਠ, 28 ਵੀਂ ਵਰ੍ਹੇਗੰਢ 'ਤੇ ਜਾਣੋ ਕਿੰਝ ਚੜ੍ਹਿਆ ਸੀ ਪਿਆਰ ਪਰਵਾਨ

By  Aaseen Khan October 25th 2019 04:09 PM

ਸ਼ਾਹਰੁਖ ਖ਼ਾਨ ਅਤੇ ਗੌਰੀ ਵਰਗੀ ਜੋੜੀ ਬਾਲੀਵੁੱਡ 'ਚ ਕਾਫੀ ਘੱਟ ਦੇਖਣ ਨੂੰ ਮਿਲਦੀ ਹੈ। ਦੋਨੋਂ ਅੱਜ ਯਾਨੀ 25 ਅਕਤੂਬਰ ਨੂੰ ਆਪਣੇ ਵਿਆਹ ਦੀ 28 ਵੀਂ ਵਰ੍ਹੇਗੰਢ ਮਨਾ ਰਹੇ ਹਨ। ਪਰ ਦੱਸ ਦਈਏ ਇਹਨਾਂ ਦੇ ਪਿਆਰ ਦੀ ਕਹਾਣੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਦੋਨਾਂ ਨੂੰ ਇੱਕ ਦੂਜੇ ਨੂੰ ਪਾਉਣ ਲਈ ਕਈ ਪਾਪੜ ਵੇਲਣੇ ਪਏ ਸਨ। ਦੋਨਾਂ ਦੀ ਪਹਿਲੀ ਮੁਲਾਕਾਤ 1984 'ਚ ਇੱਕ ਦੋਸਤ ਦੀ ਪਾਰਟੀ 'ਤੇ ਹੋਈ ਸੀ। ਉਸ ਸਮੇਂ ਸ਼ਾਹਰੁਖ ਸਿਰਫ 18 ਸਾਲ ਦਾ ਸੀ।

shah rukh khan and Gauri khan shah rukh khan and Gauri khan

ਇਸ ਪਾਰਟੀ 'ਚ ਸ਼ਾਹਰੁਖ ਨੇ ਹਿੰਮਤ ਕਰਕੇ ਗੌਰੀ ਨੇ ਡਾਂਸ ਕਰਨ ਲਈ ਪੁੱਛਿਆ ਪਹਿਲਾਂ ਤਾਂ ਉਹ ਸ਼ਰਮਾਈ ਕਿਉਂਕਿ ਗੌਰੀ ਦਾ ਭਰਾ ਵੀ ਉਸ ਪਾਰਟੀ 'ਚ ਮੌਜੂਦ ਸੀ ਪਰ ਦੁਬਾਰਾ ਪੁੱਛਣ 'ਤੇ ਗੌਰੀ ਨੇ ਡਾਂਸ ਲਈ ਹਾਂ ਕਹਿ ਦਿੱਤਾ। ਇੱਥੋਂ ਦੋਨਾਂ ਦੇ ਪਿਆਰ ਦੀ ਸ਼ੁਰੂਆਤ ਹੋ ਚੁੱਕੀ ਸੀ।

ਇੱਕ ਵਾਰ ਗੌਰੀ ਸ਼ਾਹਰੁਖ ਖਾਨ ਦੇ ਘਰ ਆਪਣਾ ਜਨਮਦਿਨ ਮਨਾ ਰਹੀ ਸੀ ਤਾਂ ਅਚਾਨਕ ਦੋਸਤਾਂ ਨਾਲ ਕੀਤੇ ਘੁੰਮਣ ਚਲੀ ਗਈ। ਉਸ ਸਮੇਂ ਸ਼ਾਹਰੁਖ ਨੂੰ ਪਤਾ ਚੱਲਿਆ ਕਿ ਉਹ ਗੌਰੀ ਤੋਂ ਬਿਨਾਂ ਨਹੀਂ ਰਹਿ ਸਕਦੇ। ਸ਼ਾਹਰੁਖ ਆਪਣੀ ਮਾਂ ਦੇ ਕਾਫੀ ਕਰੀਬ ਸਨ ਉਹਨਾਂ ਇਹ ਗੱਲ ਆਪਣੀ ਮਾਂ ਨਾਲ ਕੀਤੀ ਅਤੇ ਉਸ ਦੀ ਮਾਂ ਨੇ ਸ਼ਾਹਰੁਖ ਨੂੰ 10 ਹਜ਼ਾਰ ਰੁਪਏ ਦਿੱਤੇ ਅਤੇ ਗੌਰੀ ਨੂੰ ਲੱਭਣ ਲਈ ਕਿਹਾ।

shah rukh khan and Gauri khan shah rukh khan and Gauri khan

ਸ਼ਾਹਰੁਖ ਆਪਣੇ ਕੁਝ ਦੋਸਤਾਂ ਨੂੰ ਨਾਲ ਲੈ ਕੇ ਸ਼ਹਿਰ 'ਚ ਗੌਰੀ ਨੂੰ ਲੱਭਣ ਲੱਗੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਗੌਰੀ ਉਹਨਾਂ ਨੂੰ ਇੱਕ ਬੀਚ 'ਤੇ ਮਿਲੀ। ਦੋਨਾਂ ਨੇ ਇੱਕ ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ ਅਤੇ ਪਿਆਰ ਹੋ ਗਿਆ। ਉਸ ਸਮੇਂ ਦੋਨਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਪਰ ਇਹ ਸੌਖਾ ਨਹੀਂ ਸੀ ਦੋਨਾਂ ਦੇ ਵਿਆਹ 'ਚ ਸਭ ਤੋਂ ਵੱਡਾ ਅੜਿਕਾ ਦੋਨਾਂ ਦੇ ਧਰਮ ਅਲੱਗ ਅਲੱਗ ਹੋਣਾ ਸੀ। ਸ਼ਾਹਰੁਖ ਖ਼ਾਨ ਮੁਸਲਿਮ ਸਨ ਅਤੇ ਗੌਰੀ ਬ੍ਰਾਹਮਣ ਪਰਿਵਾਰ ਤੋਂ।

shah rukh khan and Gauri khan shah rukh khan and Gauri khan

ਗੌਰੀ ਦੇ ਮਾਤਾ ਪਿਤਾ ਇਸ ਵਿਆਹ ਲਈ ਕਦੇ ਵੀ ਤਿਆਰ ਨਹੀਂ ਹੁੰਦੇ ਅਤੇ ਸ਼ਾਹਰੁਖ ਉਸ ਸਮੇਂ ਫ਼ਿਲਮਾਂ 'ਚ ਆਉਣ ਲਈ ਵੀ ਸਟਰਗਲ ਕਰ ਰਿਹਾ ਸੀ। ਸ਼ਾਹਰੁਖ ਖ਼ਾਨ ਨੇ ਗੌਰੀ ਦੇ ਮਾਤਾ ਪਿਤਾ ਨੂੰ ਮਨਾਉਣ ਲਈ 5 ਸਾਲ ਤੱਕ ਹਿੰਦੂ ਹੋਣ ਦਾ ਝੂਠ ਬੋਲਿਆ। ਉਹਨਾਂ ਆਪਣਾ ਨਾਮ ਤੱਕ ਬਦਲ ਲਿਆ ਸੀ ਪਰ ਆਖਿਰਕਾਰ ਗੌਰੀ ਦੇ ਮਾਤਾ ਪਿਤਾ ਮੰਨ ਗਏ ਅਤੇ 25 ਅਕਤੂਬਰ 1991 'ਚ ਦੋਨਾਂ ਦਾ ਵਿਆਹ ਹੋ ਗਿਆ।

Related Post