ਇੱਕ ਦਿਨ ’ਚ ਏਨੀਂ ਕਮਾਈ ਕਰਦਾ ਹੈ ਸ਼ਾਹਰੁਖ ਖ਼ਾਨ ਦਾ ਡੁਬਲੀਕੇਟ ਪ੍ਰਸ਼ਾਂਤ …!

By  Rupinder Kaler May 26th 2020 02:03 PM

ਫ਼ਿਲਮ ਇੰਡਸਟਰੀ ਵਿੱਚ ਨਾਂਅ ਚਮਕਾਉਣ ਲਈ ਕਈ ਲੋਕ ਮੁੰਬਈ ਆਉਂਦੇ ਹਨ, ਹਰ ਇੱਕ ਦਾ ਇਹ ਹੀ ਸੁਫ਼ਨਾ ਹੁੰਦਾ ਹੈ ਕਿ ਉਹ ਵੀ ਰਾਤੋ ਰਾਤ ਸਟਾਰ ਬਣ ਜਾਵੇ । ਪਰ ਕੁਝ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜਿਹੜੇ ਕਿਸੇ ਸਿਤਾਰੇ ਦੇ ਪਰਛਾਵੇਂ ਵਾਂਗ ਹੁੰਦੇ ਹਨ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਫ਼ਿਲਮੀ ਸਿਤਾਰਿਆਂ ਦੇ ਡੁਬਲੀਕੇਟ ਦੀ । ਬਾਲੀਵੁੱਡ ਸਿਤਾਰਿਆਂ ਦੇ ਇਹ ਡੁਬਲੀਕੇਟ ਭਾਵੇਂ ਆਪਣੇ ਅਸਲੀ ਨਾਂਅ ਤੋਂ ਪਹਿਚਾਣੇ ਨਾ ਜਾਂਦੇ ਹੋਣ ਪਰ ਇਨ੍ਹਾਂ ਦੀ ਕਮਾਈ ਕਿਸੇ ਸੁਪਰ ਸਟਾਰ ਤੋਂ ਘੱਟ ਨਹੀਂ ਹੁੰਦੀ ।

https://www.instagram.com/p/BS03hg_jZgH/

ਵਧੀਆ ਤਨਖਾਹ ਵਾਲਾ ਵਿਆਕਤੀ ਵੀ ਏਨੇਂ ਪੈਸੇ ਨਹੀਂ ਕਮਾਉਂਦਾ ਹੋਣਾ ਜਿੰਨੇਂ ਪੈਸੇ ਇਹ ਇੱਕ ਦਿਨ ਵਿੱਚ ਕਮਾ ਲੈਂਦੇ ਹਨ । ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਡੁਬਲੀਕੇਟ ਦੀ ਕਹਾਣੀ ਦੱਸਾਂਗੇ, ਜਿਸ ਦਾ ਨਾਂਅ ਪ੍ਰਸ਼ਾਂਤ ਵਾਲਡੇ ਹੈ । ਪ੍ਰਸ਼ਾਂਤ ਵਾਡਲੇ ਕਿੰਗ ਖ਼ਾਨ ਯਾਨੀ ਸ਼ਾਹਰੁਖ ਖ਼ਾਨ ਦੇ ਡੁਬਲੀਕੇਟ ਹਨ ।

https://www.instagram.com/p/BSyTk0UDkFH/

ਪ੍ਰਸ਼ਾਂਤ ਮੁਤਾਬਿਕ ਉਹਨਾਂ ਨੂੰ ਇੱਕ ਦਿਨ ਦੀ ਸ਼ੂਟਿੰਗ ਲਈ 30 ਹਜ਼ਾਰ ਰੁਪਏ ਮਿਲਦੇ ਹਨ । ਪ੍ਰਸ਼ਾਂਤ ਨੇ ਸ਼ਾਹਰੁਖ ਖ਼ਾਨ ਨਾਲ ਪਹਿਲੀ ਵਾਰ ਓਮ ਸ਼ਾਂਤੀ ਓਮ ਵਿੱਚ ਕੰਮ ਕੀਤਾ ਸੀ । ਇਸ ਤੋਂ ਬਾਅਦ ਉਹ ਕਿੰਗ ਖ਼ਾਨ ਦੀ ਹਰ ਫ਼ਿਲਮ ਦਾ ਹਿੱਸਾ ਬਣਨ ਲੱਗੇ । ਪ੍ਰਸ਼ਾਂਤ ਨੇ ਸ਼ਾਹਰੁਖ ਦੇ ਨਾਲ ਰੱਬ ਨੇ ਬਣਾ ਦੀ ਜੋੜੀ, ਚੇਨਈ ਐਕਸਪ੍ਰੈਸ , ਡਾਨ 2, ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਪ੍ਰਸ਼ਾਂਤ ਸ਼ਾਹਰੁਖ ਖ਼ਾਨ ਨੂੰ ਆਪਣਾ ਗਾਡ ਫਾਦਰ ਮੰਨਦੇ ਹਨ ।

https://www.instagram.com/p/BSyRZRoD97S/

Related Post