ਇਸ ਵਜ੍ਹਾ ਕਰਕੇ ਸੰਨੀ ਦਿਓਲ ਤੇ ਸ਼ਾਹਰੁਖ ਖ਼ਾਨ ਦੀ ਖ਼ਤਮ ਹੋ ਰਹੀ ਹੈ ਦੁਸ਼ਮਣੀ …! ਇਸ ਤਰ੍ਹਾਂ ਸ਼ੁਰੂ ਹੋਈ ਸੀ ਦੋਹਾਂ ਵਿੱਚ ਕੋਲਡ ਵਾਰ

By  Rupinder Kaler May 12th 2020 04:09 PM

ਬਾਲੀਵੁੱਡ ਵਿੱਚ ਕਦੋਂ ਕੋਈ ਇੱਕ ਦੂਜੇ ਦਾ ਦੁਸ਼ਮਣ ਬਣ ਜਾਵੇ ਕਦੋਂ ਕੋਈ ਕਿਸੇ ਦਾ ਦੋਸਤ ਬਣ ਜਾਵੇ ਇਸ ਬਾਰੇ ਕਿਹਾ ਨਹੀਂ ਜਾ ਸਕਦਾ । ਹਾਲ ਹੀ ਵਿੱਚ ਇਸ ਸਭ ਦਾ ਸਬੂਤ ਮਿਲਿਆ ਹੈ । 1993 ਤੋਂ ਸ਼ੁਰੂ ਹੋਈ ਸੰਨੀ ਦਿਓਲ ਤੇ ਸ਼ਾਹਰੁਖ ਖ਼ਾਨ ਦੀ ਦੁਸ਼ਮਣੀ ਖਤਮ ਹੁੰਦੀ ਨਜ਼ਰ ਆ ਰਹੀ ਹੈ । ਖ਼ਬਰਾਂ ਦੀ ਮੰਨੀਏ ਤਾਂ ਸ਼ਾਹਰੁਖ ਖ਼ਾਨ ਨੇ ਸੰਨੀ ਦਿਓਲ ਨੂੰ ‘ਦਾਮਿਨੀ’ ਫ਼ਿਲਮ ਦੇ ਰਾਈਟਸ ਸੌਂਪ ਦਿੱਤੇ ਹਨ ।

ਦਰਅਸਲ ਖ਼ਬਰ ਆਈ ਸੀ ਕਿ ਸੰਨੀ ਦਾਮਿਨੀ ਫ਼ਿਲਮ ਦਾ ਸੀਕਵਲ ਬਨਾਉਣ ਜਾ ਰਹੇ ਹਨ, ਪਰ ਇਸ ਫ਼ਿਲਮ ਦੇ ਰਾਈਟਸ ਸ਼ਾਹਰੁਖ ਦੇ ਪ੍ਰੌਡਕਸ਼ਨ ਹਾਊਸ ਰੈੱਡ ਚਿੱਲੀ ਐਂਟਰਟੇਨਮੈਂਟ ਕੋਲ ਹਨ । ਜਦੋਂ ਹੀ ਸ਼ਾਹਰੁਖ ਨੂੰ ਇਹ ਖ਼ਬਰ ਲੱਗੀ ਕਿ ਸੰਨੀ ਨੂੰ ਇਹਨਾਂ ਦੀ ਲੋੜ ਹੈ ਤਾਂ ਉਹਨਾਂ ਫ਼ਿਲਮ ਦੇ ਰਾਈਟਸ ਸੰਨੀ ਕੋਲ ਪਹੁੰਚਾ ਦਿੱਤੇ ।

ਖ਼ਬਰ ਤਾਂ ਇਹ ਵੀ ਹੈ ਕਿ ਸ਼ਾਹਰੁਖ ਬਿਨਾਂ ਦੱਸੇ ਸੰਨੀ ਦੇ ਘਰ ਗਏ ਤੇ ਉਹਨਾਂ ਨੂੰ ਰਾਈਟਸ ਸੌਂਪ ਦਿੱਤੇ, ਉਹਨਾਂ ਨੇ ਕਈ ਸਾਲਾਂ ਤੋਂ ਦੋਹਾਂ ਵਿੱਚਕਾਰ ਚੱਲ ਰਹੇ ਮਤਭੇਦ ਨੂੰ ਖਤਮ ਕਰ ਦਿੱਤਾ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਨੀ ਤੇ ਸ਼ਾਹਰੁਖ ਵਿਚਕਾਰ ਫ਼ਿਲਮ ਡਰ ਤੋਂ ਤਕਰਾਰ ਸ਼ੁਰੂ ਹੋਈ ਸੀ, ਕਿਉਂਕਿ ਫ਼ਿਲਮ ਦੇ ਡਾਇਰੈਕਟਰ ਨੇ ਸੰਨੀ ਤੋਂ ਫ਼ਿਲ਼ਮ ਦੇ ਕਿਰਦਾਰਾਂ ਨੂੰ ਲੈ ਕੇ ਕਾਫੀ ਓਹਲਾ ਰੱਖਿਆ ਸੀ ਜਿਸ ਦੀ ਵਜ੍ਹਾ ਕਰਕੇ ਸੰਨੀ ਫ਼ਿਲਮ ਦੇ ਹੀਰੋ ਹੁੰਦੇ ਹੋਏ ਵੀ ਉਹ ਮੁਕਾਮ ਹਾਸਲ ਨਹੀਂ ਕਰ ਸਕੇ ਜਿਹੜਾ ਫ਼ਿਲਮ ਦੇ ਵਿਲੇਨ ਨੂੰ ਮਿਲਿਆ ਸੀ ।

Related Post