ਸ਼ਾਹਰੁਖ ਖ਼ਾਨ ਦਾ ਦਫ਼ਤਰ ਬਣਿਆ ਆਈਸੀਯੂ, ਕੋਰੋਨਾ ਮਰੀਜ਼ਾਂ ਦਾ ਕੀਤਾ ਜਾਵੇਗਾ ਇਲਾਜ਼

By  Shaminder August 11th 2020 10:26 AM

ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਅਜਿਹੇ ‘ਚ ਕਈ ਸੈਲੀਬ੍ਰੇਟੀਜ਼ ਵੀ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ ਹਨ । ਦਰਅਸਲ ਸ਼ਾਹਰੁਖ ਖ਼ਾਨ ਨੇ ਕੁਆਰੰਟੀਨ ਸੈਂਟਰ ਵਜੋਂ ਇਸਤੇਮਾਲ ਕਰਨ ਲਈ ਆਪਣਾ ਦਫ਼ਤਰ ਦਿੱਤਾ ਹੈ।ਇੱਥੇ 15 ਬਿਸਤਰਿਆਂ ਵਾਲੀ ਇਹ ਸਹੂਲਤ ਸ਼ਾਹਰੁਖ ਦੇ ਮੀਰ ਫਾਊਂਡੇਸ਼ਨ, ਹਿੰਦੂਜਾ ਹਸਪਤਾਲ ਅਤੇ ਬੀਐੱਮਸੀ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ ।

https://www.instagram.com/p/CDJlN0ShyBy/

ਹਿੰਦੂਜਾ ਹਸਪਤਾਲ ਦੇ ਕਾਰਜਕਾਰੀ ਨਿਰਦੇਸ਼ਕ ਡਾ. ਅਵਿਨਾਸ਼ ਸੁਪ ਨੇ ਕਿਹਾ ਕਿ ਸੈਂਟਰ 'ਚ ਪਹਿਲਾਂ ਹੀ ਵੈਂਟੀਲੇਟਰ, ਆਕਸੀਜਨ ਲਾਈਨ ਮੌਜੂਦ ਹਨ। ਇੱਥੇ ਆਕਸੀਜਨ ਮਸ਼ੀਨਾਂ ਅਤੇ ਤਰਲ ਆਕਸੀਜਨ ਸਟੋਰੇਜ ਟੈਂਕ ਵੀ ਮੌਜੂਦ ਹਨ।

https://www.instagram.com/p/CDMKA4hBfW-/

ਉਨ੍ਹਾਂ ਨੇ ਕਿਹਾ ਕਿ ਸ਼ਾਹਰੁਖ ਦੇ ਦਫਤਰ ਦੀ ਪਹਿਲੀ ਮੰਜ਼ਲ 'ਤੇ ਆਕਸੀਜਨ ਦੀ ਸਹੂਲਤ ਵਾਲੇ 6 ਬੈੱਡ, 5 ਆਈਸੀਯੂ ਬੈੱਡ ਅਤੇ ਦੂਸਰੀ ਮੰਜ਼ਲ 'ਤੇ 4 ਸਟੈਂਡਬਾਏ ਬੈੱਡ ਹੋਣਗੇ।

https://www.instagram.com/p/CDBtikuBUIF/

ਖਾਸ ਗੱਲ ਇਹ ਹੈ ਕਿ ਸ਼ਾਹਰੁਖ ਖਾਨ ਨੇ ਆਪਣੇ ਦਫਤਰ ਦੀ ਥਾਂ ਨੂੰ ਅਲੱਗ-ਅਲੱਗ ਸੈਂਟਰ ਵਜੋਂ ਵਰਤਣ ਦੀ ਪੇਸ਼ਕਸ਼ ਕੀਤੀ ਅਤੇ ਬਿਮਾਰੀ ਦੇ ਪ੍ਰਕੋਪ ਦੇ ਦੌਰਾਨ ਲਗਪਗ 66 ਮਰੀਜ਼ਾਂ ਨੂੰ ਇੱਥੇ ਦਾਖਲ ਕਰਵਾਇਆ ਗਿਆ।

Related Post