ਫੈਸ਼ਨ ਦੇ ਮਾਮਲੇ 'ਚ ਸ਼ਾਹਰੁਖ ਖ਼ਾਨ ਵੀ ਕਿਸੇ ਤੋਂ ਘੱਟ ਨਹੀਂ, ਪਾਈ ਏਨੇਂ ਲੱਖ ਦੀ ਜੈਕੇਟ 

By  Rupinder Kaler May 20th 2019 01:50 PM

ਬਾਲੀਵੁੱਡ ਦੇ ਅਦਾਕਾਰ ਅਕਸਰ ਆਪਣੇ ਮਹਿੰਗੇ ਕੱਪੜਿਆਂ ਕਰਕੇ ਚਰਚਾ ਵਿੱਚ ਰਹਿੰਦੇ ਹਨ । ਇਸ ਵਾਰ ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਸ਼ਾਹਰੁਖ ਖ਼ਾਨ ਆਪਣੀ ਮਹਿੰਗੀ ਜੈਕੇਟ ਕਰਕੇ ਚਰਚਾ ਵਿੱਚ ਹਨ । ਇਸ ਜੈਕੇਟ ਦੀ ਕੀਮਤ ਏਨੀ ਹੈ ਕਿ ਇਸ ਨਾਲ ਤੁਸੀਂ ਚੰਗੇ ਬਰੈਂਡ ਦੇ ਅਲਮਾਰੀ ਭਰ ਕੇ ਕੱਪੜੇ ਖਰੀਦ ਸਕਦੇ ਹੋ ਜਾਂ ਇਸ ਜੈਕੇਟ ਦੀ ਕੀਮਤ ਨਾਲ ਆਈ ਫੋਨ ਐਕਸ ਖਰੀਦ ਸਕਦੇ ਹੋ ।

SRK SRK

ਸ਼ਾਹਰੁਖ ਖ਼ਾਨ ਇਸ ਜੈਕੇਟ ਦੇ ਨਾਲ ਮੁੰਬਈ ਦੇ ਹਵਾਈ ਅੱਡੇ ਤੇ ਦਿਖਾਈ ਦਿੱਤੇ ਹਨ । Balenciaga ਬਰਾਂਡ ਦੀ ਇਸ ਜੈਕੇਟ ਦੀ ਕੀਮਤ 15੦੦ ਡਾਲਰ ਹੈ । ਜੇਕਰ ਇਸ ਨੂੰ ਭਾਰਤੀ ਕਰੰਸੀ ਵਿੱਚ ਖਰੀਦਿਆ ਜਾਵੇ ਤਾਂ ਇਸ ਦੀ ਕੀਮਤ ਇੱਕ ਲੱਖ ਤੋਂ ਉੱਪਰ ਬਣਦੀ ਹੈ ।

SRK SRK

ਇਸ ਤੋਂ ਪਤਾ ਲੱਗਦਾ ਹੈ ਕਿ ਸ਼ਾਹਰੁਖ ਖ਼ਾਨ ਫੈਸ਼ਨ ਦੇ ਮਾਮਲੇ ਵਿੱਚ ਕਿੰਨੇ ਮਹਿੰਗੇ ਕੱਪੜੇ ਪਹਿਣਦੇ ਹਨ ।

Balenciaga Balenciaga

ਫੈਸ਼ਨ ਤੇ ਸਟਾਇਲ ਦੇ ਮਾਮਲੇ ਵਿੱਚ ਹੋਰ ਸਿਤਾਰੇ ਵੀ ਇੱਕ ਤੋਂ ਵੱਧ ਇੱਕ ਹਨ । ਪ੍ਰਿਯੰਕਾ ਚੋਪੜਾ, ਦੀਪਿਕਾ, ਸੋਨਮ ਕਪੂਰ, ਕਰਨ ਜ਼ੌਹਰ, ਦਿਲਜੀਤ ਵਰਗੇ ਹੋਰ ਕਈ ਸਿਤਾਰੇ ਮਹਿੰਗੇ ਬਰਾਂਡ ਸੇ ਸ਼ੁਕੀਨ ਹਨ ।

https://www.instagram.com/p/Bvo7wJUjfEB/

ਕਰਨ ਜ਼ੌਹਰ ਨੇ ਤਾਂ ਫੈਸ਼ਨ ਦੇ ਮਾਮਲੇ ਵਿੱਚ ਦਿਲਜੀਤ ਤੇ ਬਾਦਸ਼ਾਹ ਦਾ ਇੱਕ ਫੈਸ਼ਨ ਟੈਸਟ ਵੀ ਲਿਆ ਸੀ । ਇਸ ਟੈਸਟ ਵਿੱਚ ਦਿਲਜੀਤ ਤੇ ਬਾਦਸ਼ਾਹ ਨੇ ਕੱਪੜਾ ਵੇਖਕੇ ਬਰਾਂਡ ਦਾ ਨਾਂ ਦੱਸਣਾ ਸੀ ।

https://www.instagram.com/p/Bu1m58cjTRk/

Related Post