ਲਾਸ਼ਾ ਢੋਂਦਾ ਸਿੱਖ ਨੌਜਵਾਨ ਤੇ ਉਸਦਾ ਪਰਿਵਾਰ ਵੀ ਹੋਇਆ ਕੋਰੋਨਾ ਵਾਇਰਸ ਨਾਲ ਪੀੜਤ, ਪਰ ਸੇਵਾ ਦਾ ਜਜ਼ਬਾ ਨਹੀਂ ਹੋਇਆ ਘੱਟ

By  Shaminder July 1st 2020 02:46 PM

ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ ‘ਚ ਵੱਧਦਾ ਜਾ ਰਿਹਾ ਹੈ । ਇਸ ਬਿਮਾਰੀ ਦੀ ਲਪੇਟ ‘ਚ ਆਉਣ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਬੇਸ਼ਕੀਮਤੀ ਜ਼ਿੰਦਗੀਆਂ ਗੁਆ ਚੁੱਕੇ ਹਨ । ਇਸ ਬਿਮਾਰੀ ਕਾਰਨ ਭਾਰਤ ‘ਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ । ਅਜਿਹੇ ‘ਚ ਜਿੱਥੇ ਲੋਕਾਂ ਨੇ ਇੱਕ ਦੂਜੇ ਤੋਂ ਦੂਰੀ ਬਣਾ ਲਈ ਹੈ, ਉੱਥੇ ਹੀ ਕਈ ਆਪਣਿਆਂ ਦਾ ਸਾਥ ਛੱਡ ਚੁੱਕੇ ਹਨ ।

https://www.facebook.com/sabkuchyaha2018/videos/843794092812116/

ਕੋਰੋਨਾ ਨਾਲ ਪੀੜਤ ਮਰੀਜ਼ਾਂ ਦੇ ਅੰਤਮ ਸਸਕਾਰ ਦੇ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ, ਉੱਥੇ ਹੀ ਇੱਕ ਪਰਿਵਾਰ ਅਜਿਹਾ ਵੀ ਹੈ । ਜਿਸ ਨੇ ਆਪਣੀ ਜ਼ਿੰਦਗੀ ਜ਼ੋਖਿਮ ‘ਚ ਪਾ ਕੇ ਇਸ ਬਿਮਾਰੀ ਨਾਲ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ । ਇਹੀ ਨਹੀਂ ਇਹ ਪਰਿਵਾਰ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦਾ ਅੰਤਮ ਸਸਕਾਰ ਵੀ ਕਰ ਰਿਹਾ ਹੈ । ਜਿਸ ਕਾਰਨ ਇਹ ਪੂਰਾ ਪਰਿਵਾਰ ਕੋਰੋਨਾ ਪਾਜ਼ੀਟਿਵ ਹੋ ਗਿਆ ਹੈ । ਪਰ ਸੇਵਾ ਦਾ ਜਜ਼ਬਾ ਅਜਿਹਾ ਹੈ ਕਿ ਇਹ ਪਰਿਵਾਰ ਪਾਜ਼ੀਟਿਵ ਹੋਣ ਦੇ ਬਾਵਜੂਦ ਲਗਾਤਾਰ ਲੋਕਾਂ ਦੀ ਸੇਵਾ ‘ਚ ਜੁਟਿਆ ਹੋਇਆ ਹੈ । ਸ਼ਹੀਦ ਭਗਤ ਸਿੰਘ ਸੇਵਾ ਦਲ ਦਾ ਵਲੰਟੀਅਰ ਜੋਤਜੀਤ ਸਿੰਘ ਅਤੇ ਉਨ੍ਹਾਂ ਦਾ ਪਿਤਾ ਕੋਰੋਨਾ ਬਿਮਾਰੀ ਨਾਲ ਪੀੜਤ ਲੋਕਾਂ ਦਾ ਅੰਤਿਮ ਸਸਕਾਰ ਕਰਦੇ ਹਨ ।ਸਾਰਾ ਦੇਸ਼ ਇਨ੍ਹਾਂ ਦੇ ਸੇਵਾ ਦੇ ਇਸ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ ।

Related Post