ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੀ ਯਾਦ ‘ਚ ਮਨਾਇਆ ਜਾਵੇਗਾ ‘ਸ਼ਹੀਦ ਕਿਸਾਨ ਦਿਵਸ’

By  Rupinder Kaler October 11th 2021 05:03 PM

ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਦਿੱਤੇ ਜਾ ਰਹੇ ਧਰਨੇ ਲਗਾਤਾਰ ਜਾਰੀ ਹਨ । ਇਸ ਸਭ ਦੇ ਚਲਦੇ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ ਭਲਕੇ 12 ਤਰੀਕ ਨੂੰ ਲਖੀਮਪੁਰ-ਖੀਰੀ (Lakhimpur Kheri violence) ਦੇ ਸ਼ਹੀਦ ਹੋਏ ਕਿਸਾਨਾਂ ਦੀ ਅੰਤਿਮ ਅਰਦਾਸ ਨੂੰ 'ਸ਼ਹੀਦ ਕਿਸਾਨ ਦਿਵਸ' (Shaheed Kisan Diwas) ਵਜੋਂ ਮਨਾਇਆ ਜਾਵੇਗਾ।

Lakhimpur khiri-min Image From Instagram

ਹੋਰ ਪੜ੍ਹੋ :

ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਗੁਰਦਾਸ ਮਾਨ, ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਦੱਸਿਆ ਹਾਲ

ਇਸ ਮੌਕੇ ਕਿਸਾਨ ਮੋਰਚੇ ਨੇ ਪਿੰਡ ਵਿੱਚ ਰਹਿਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਪਿੰਡਾਂ ਦੇ ਗੁਰਦੁਆਰਿਆਂ, ਮੰਦਰਾਂ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨ । ਸ਼ਾਮ ਛੇ ਵਜੇ ਪਿੰਡਾਂ ਦੀਆਂ ਸੱਥਾਂ/ਚੌਕਾਂ ਵਿੱਚ ਕੈਂਡਲ ਮਾਰਚ ਕੱਢੇ ਜਾਣ। ਪੰਜ ਸ਼ਹੀਦਾਂ (Lakhimpur Kheri violence)  ਦੀ ਯਾਦ ਵਿਚ ਸ਼ਾਮ ਨੂੰ ਸੱਤ ਵਜੇ ਘਰਾਂ ਮੂਹਰੇ ਪੰਜ-ਪੰਜ ਮੋਮਬੱਤੀਆਂ ਬਾਲੀਆਂ ਜਾਣਗੀਆਂ।

 

View this post on Instagram

 

A post shared by Kisan Ekta Morcha (@kisanektamorcha)

ਬੁਲਾਰਿਆਂ ਨੇ ਸਾਰੇ ਇਨਸਾਫ ਪਸੰਦ ਸ਼ਹਿਰੀਆਂ ਤੇ ਜਮਹੂਰੀ ਕਾਰਕੁੰਨਾਂ ਨੂੰ ਇਨ੍ਹਾਂ ਪ੍ਰੋਗਰਾਮਾਂ ' ਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਲਖੀਮਪੁਰ ਖੀਰੀ (Lakhimpur Kheri violence)  ਵਿੱਚ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਦੇ ਬੇਟੇ ਨੇ ਆਪਣੀ ਜੀਪ ਨਾਲ ਕੁਝ ਕਿਸਾਨਾਂ ਨੂੰ ਕੁਚਲ ਦਿੱਤਾ ਸੀ । ਇਸ ਹਾਦਸੇ ਵਿੱਚ ਕਈ ਕਿਸਾਨ ਸ਼ਹੀਦ ਹੋ ਗਏ ਸਨ । ਇਸ ਮਾਮਲੇ ਤੋਂ ਬਾਅਦ ਪੂਰੇ ਦੇਸ਼ ਵਿੱਚ ਮੋਦੀ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ । ਪਰ ਗੋਦੀ ਮੀਡੀਆ ਤੇ ਯੂਪੀ ਸਰਕਾਰ ਨਵੇਂ ਤੋਂ ਨਵੇਂ ਹੱਥਕੰਡੇ ਅਪਣਾ ਕੇ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ ।

Related Post