ਸ਼ਾਹਿਦ ਕਪੂਰ ਦੇ ਝੋਲੀ ਪਿਆ ਬੈਸਟ ਐਕਟਰ ਦਾ ਖ਼ਿਤਾਬ, ਸ਼ਿਲਪਾ ਬਣੀ ਬੈਸਟ ਜੱਜ

By  Gourav Kochhar April 22nd 2018 06:03 AM

ਫਿਲਮ 'ਪਦਮਾਵਤ Padmavat' 'ਚ ਦਮਦਾਰ ਕਿਰਦਾਰ ਨਿਭਾਉਣ ਵਾਲੇ ਐਕਟਰ ਸ਼ਾਹਿਦ ਕਪੂਰ Shahid Kapoor ਨੂੰ ਸ਼ਨੀਵਾਰ ਨੂੰ ਦਾਦਾ ਸਾਹਿਬ ਫਾਲਕੇ ਐਕਸੀਲੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਆਪਣੇ ਜਮਾਨੇ ਦੀ ਮਸ਼ਹੂਰ ਐਕਟਰਸ ਸਿਮੀ ਗਰੇਵਾਲ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਿਲਪਾ ਸ਼ੈਟੀ ਨੂੰ ਬੈਸਟ ਰਿਆਲਿਟੀ ਸ਼ੋਅ ਜੱਜ, ਦਿਵਿਆ ਖੋਸਲਾ ਨੂੰ ਆਊਟ ਸਟੈਂਡਿੰਗ ਸ਼ਾਰਟ ਫਿਲਮ 'ਬੁਲਬੁਲ' ਲਈ ਤੇ ਕਰਨ ਜੌਹਰ ਨੂੰ 'ਕਾਫੀ ਵਿਦ ਕਰਨ' ਲਈ ਬੈਸਟ ਟੀ.ਵੀ. ਹੋਸਟ ਦਾ ਅਵਾਰਡ ਦਿੱਤਾ ਗਿਆ।

shahid-kapoor

ਉੱਥੇ ਹੀ ਐਕਟਰਸ ਤਮੰਨਾ ਭਾਟੀਆ ਨੂੰ ਫਿਲਮ 'ਬਾਹੁਬਲੀ' 'ਚ ਆਊਟ ਸਟੈਂਡਿੰਗ ਪ੍ਰਫਾਰਮੇਂਸ ਲਈ ਅਵਾਰਡ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਮਾਤਾ-ਪਿਤਾ ਵੀ ਮੌਜੂਦ ਰਹੇ। ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਇਕ ਪਿਤਾ ਦੇ ਰੂਪ 'ਚ ਮੈਨੂੰ ਆਪਣੀ ਬੇਟੀ 'ਤੇ ਮਾਣ ਹੈ। ਅਵਾਰਡ ਸਮਾਰੋਹ 'ਚ ਸ਼ਾਹਿਦ ਕਪੂਰ Shahid Kapoor ਨੇ ਪਾਕਸੋ ਐਕਟ ਨੂੰ ਆਰਡੀਨੈਂਸ ਨੂੰ ਲੈ ਕੇ ਕਿਹਾ ਕਿ ਇਸ ਤਰ੍ਹਾਂ ਦੇ ਅਪਰਾਧ ਦੇ ਬਾਰੇ 'ਚ ਸੋਚਣ ਵਾਲਿਆਂ ਦੀ ਮਾਨਸਿਕਤਾ ਨੂੰ ਬਹੁਤ ਸਖਤ ਸਜ਼ਾ 'ਚ ਬਦਲਣ ਦੀ ਜ਼ਰੂਰਤ ਹੈ।

Karan Johar

ਉਨ੍ਹਾਂ ਲਈ ਬਹੁਤ ਸਖਤ ਉਦਾਹਰਣ ਦੇਣਾ ਮਹੱਤਵਪੂਰਨ ਹੈ। ਉੱਥੇ ਹੀ ਸ਼ਿਲਪਾ ਸ਼ੈਟੀ ਨੇ ਕਿਹਾ ਕਿ ਮੇਰੇ ਵਿਚਾਰ ਨਾਲ ਇਹ ਬਹੁਤ ਚੰਗਾ ਕਦਮ ਹੈ। ਜੋ ਲੋਕ ਇਸ ਤਰ੍ਹਾਂ ਦਾ ਅਪਰਾਧ ਕਰਦੇ ਹਨ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ।

shahid-kapoor

Related Post