ਇਸ ਵਜ਼੍ਹਾ ਕਰਕੇ ਸ਼ਾਹਿਦ ਕਪੂਰ ਨੂੰ ਮੰਗਣੇ ਪਏ ਸਨ ਦਿੱਲੀ ਦੇ ਮੁੰਡਿਆਂ ਦੇ ਕੱਪੜੇ, ਕਬੀਰ ਫ਼ਿਲਮ 'ਚ ਆਉਣਗੇ ਨਜ਼ਰ 

By  Rupinder Kaler May 10th 2019 05:03 PM

ਬਾਲੀਵੁੱਡ ਐਕਟਰ ਸ਼ਾਹਿਦ ਖ਼ਾਨ ਏਨੀਂ ਦਿਨੀਂ ਆਪਣੀ ਫ਼ਿਲਮ ਕਬੀਰ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ । ਇਸ ਫ਼ਿਲਮ ਵਿੱਚ ਸ਼ਾਹਿਦ ਦੇ ਨਾਲ ਕਿਯਾਰਾ ਅਡਵਾਨੀ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਵੇਗੀ । ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਪੋਸਟਰ ਤੇ ਟੀਜ਼ਰ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ ।

https://www.instagram.com/p/BxMWRfxnIij/

ਪਰ ਇਸ ਸਭ ਦੇ ਚਲਦੇ ਫਿਲਮ ਨੂੰ ਲੈ ਕੇ ਕਈ ਖੁਲਾਸੇ ਹੋਏ ਹਨ । ਇਸ ਫ਼ਿਲਮ ਵਿੱਚ ਸ਼ਾਹਿਦ ਕਪੂਰ ਇੱਕ ਮੈਡੀਕਲ ਸਟੂਡੈਂਟ ਦੀ ਭੂਮਿਕਾ ਨਿਭਾਅ ਰਹੇ ਹਨ । ਇਸ ਕਿਰਦਾਰ ਨੂੰ ਨਿਭਾਉਣ ਲਈ ਉਹਨਾਂ ਨੂੰ ਕਾਫੀ ਮਿਹਨਤ ਕਰਨੀ ਪਈ ਹੈ । ਖ਼ਬਰਾਂ ਦੀ ਮੰਨੀਏ ਤਾਂ ਇਸ ਕਿਰਦਾਰ ਨੂੰ ਨਿਭਾਉਣ ਲਈ ਸ਼ਾਹਿਦ ਕਪੂਰ ਨੇ ਵਿਦਿਆਰਥੀਆਂ ਦੇ ਕੱਪੜੇ ਤੱਕ ਮੰਗ ਕੇ ਪਾਏ ਸਨ ।

https://www.instagram.com/p/BwG3uNaHTvR/

ਖ਼ਬਰਾਂ ਦੀ ਮੰਨੀਏ ਤਾਂ ਕਬੀਰ ਦੀ ਸ਼ੂਟਿੰਗ ਦਿੱਲੀ ਦੇ ਕਾਲਜ ਵਿੱਚ ਹੋਈ ਹੈ । ਵਿਦਿਆਰਥੀ ਦਾ ਕਿਰਦਾਰ ਨਿਭਾਉਣ ਲਈ ਸ਼ਾਹਿਦ ਕਪੂਰ ਨੇ ਕੁਝ ਸਮਾਂ ਵਿਦਿਆਰਥੀਆਂ ਨੇ ਨਾਲ ਵੀ ਗੁਜਾਰਿਆ ਸੀ ।

https://www.instagram.com/p/BpYj780nBuz/

ਕਬੀਰ ਦੇ ਕਿਰਦਾਰ ਲਈ ਸ਼ਾਹਿਦ ਨੇ ਕਾਫੀ ਮਿਹਨਤ ਕੀਤੀ ਹੈ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਸਿਗਰੇਟ ਦਾ ਪ੍ਰਚਾਰ ਨਹੀਂ ਕਰਦੇ ਪਰ ਉਹਨਾਂ ਨੂੰ ਇਸ ਫ਼ਿਲਮ ਲਈ ਇੱਕ ਦਿਨ ਵਿੱਚ ਕਈ ਕਈ ਸਿਗਰਟਾਂ ਪੀਣੀਆ ਪੈਂਦੀਆਂ ਸਨ । ਕਬੀਰ ਫ਼ਿਲਮ ਤੇਲਗੂ ਫ਼ਿਲਮ ਅਰਜੁਨ ਰੈਡੀ ਦਾ ਹਿੰਦੀ ਰੀਮੇਕ ਹੈ । ਇਹ ਫ਼ਿਲਮ 21 ਜੂਨ ਨੂੰ ਸਿਨੇਮਾਂ ਘਰਾਂ ਵਿੱਚ ਦਿਖਾਈ ਦੇਵੇਗੀ ।

https://www.youtube.com/watch?v=eq2ek0mdji4

Related Post