ਸ਼ਾਹਿਦ ਕਪੂਰ ਨੇ ਆਪਣੇ ਭਰਾ ਨੂੰ ਪਹਿਲੀ ਫ਼ਿਲਮ ਲਈ ਦਿੱਤੀਆਂ ਦੁਆਵਾਂ ਅਤੇ ਸੁਝਾਅ

By  Gourav Kochhar January 31st 2018 08:24 AM

ਬਹੁਤ ਦਿਨਾਂ ਤੋਂ ਬਾਲੀਵੁੱਡ ਸੁਪਰਸਟਾਰ ਸ਼ਾਹਿਦ ਕਪੂਰ ਦੇ ਛੋਟੇ ਭਾਈ ਦੀ ਬਾਲੀਵੁੱਡ ਵਿਚ ਸ਼ੁਰੂਆਤ ਕਰਨ ਦੀ ਖ਼ਬਰ ਚਰਚਾ ਵਿਚ ਚੱਲ ਰਹੀ ਸੀ | ਹੁਣ ਜਿਸ ਫਿਲਮ ਤੋਂ ਸ਼ਾਹਿਦ ਕਪੂਰ ਦੇ ਭਾਈ ਇਸ਼ਾਨ ਸ਼ੁਰੂਆਤ ਕਰਨ ਜਾ ਰਹੇ ਨੇ, ਉਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁਕਿਆ ਹੈ | ਜੀ ਹਾਂ ਫਿਲਮ ਦਾ ਨਾਮ ਹੈ “ਬੇਯੋਨਡ ਦ ਕ੍ਲਾਉਡਸ Beyond The Clouds” |

? with bhaijaan

A post shared by Ishaan Khatter (@ishaan95) on Dec 21, 2017 at 12:36pm PST

ਫਿਲਮ ਦੇ ਟ੍ਰੇਲਰ ਤੋਂ ਹੀ ਇਸ਼ਾਨ ਦੀ ਦਮਦਾਰ ਅਦਾਕਾਰੀ ਦਾ ਜਲਵਾ ਵਿਖਾਈ ਦੇ ਰਿਹਾ ਹੈ | ਇਸ ਫਿਲਮ ਦੀ ਕਹਾਣੀ ਇੰਨ੍ਹੀ ਕਮਾਲ ਦੀ ਲਗ ਰਹੀ ਹੈ ਕਿ ਯਕੀਨੀ ਤੌਰ ਤੇ ਇਹ ਫਿਲਮ ਤਾਂ ਸੁਪਰਹਿੱਟ ਹੋਵੇਗੀ ਹੀ ਹੋਵੇਗੀ | ਫ਼ਿਲਮ ਦੇ ਵਿਚ ਬਹੁਤ ਸਾਰੇ ਨਵੇਂ ਚਿਹਰੇ ਨਜ਼ਰ ਆ ਰਹੇ ਨੇ | ਜਿਥੇ ਇਕ ਪਾੱਸੇ ਸਟਾਰ ਬੱਚਿਆਂ ਨੂੰ ਸੁਪਰਸਟਾਰਜ਼ ਦੇ ਨਾਲ ਸ਼ੁਰੂਆਤ ਕਰਵਾ ਕੇ ਲਾਇਮ-ਲਾਈਟ ਵਿਚ ਲਿਆਉਣ ਦਾ ਰਿਵਾਜ਼ ਚਲ ਰਿਹਾ ਹੈ , ਓਥੇ ਇਸ ਟਰੇਂਡ ਤੋਂ ਉਲਟਾ ਚਲਦੇ ਹੋਏ ਸ਼ਾਹਿਦ ਕਪੂਰ Shahid Kapoor ਨੇ ਆਪਣੇ ਭਾਈ ਨੂੰ ਇਕੱਲੇ ਹੀ ਆਪਣੇ ਦਮ ਤੇ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਕਿਹਾ ਗਿਆ ਹੈ | ਚਲੋ ਫ਼ਿਲਮ ਹਿੱਟ ਹੋਵੇ ਜਾਂ ਫਿਰ ਔਸਤ ਰਹੇ, ਇਸ਼ਾਨ ਨੇ ਆਪਣੀ ਐਕਟਿੰਗ ਦੇ ਨਾਲ ਇਹ ਤਾਂ ਦੱਸ ਹੀ ਦਿੱਤਾ ਹੈ ਕਿ ਉਹ ਪੂਰੀ ਤਿਆਰੀ ਕਰਕੇ ਆਏ ਨੇ !

Ishaan Khatter

Related Post