ਸ਼ਾਹਿਦ ਕਪੂਰ ਦੀ ਫ਼ਿਲਮ 'ਕਬੀਰ ਸਿੰਘ' ਦੀ ਹੋਈ ਅਲੋਚਨਾ,ਮਾਂ ਨੇ ਕੁਝ ਇਸ ਤਰ੍ਹਾਂ ਕੀਤਾ ਬਚਾਅ

By  Shaminder June 29th 2019 11:47 AM

ਸ਼ਾਹਿਦ ਕਪੂਰ ਦੀ ਫ਼ਿਲਮ 'ਕਬੀਰ ਸਿੰਘ' ਬਾਕਸ ਆਫ਼ਿਸ 'ਤੇ ਵਧੀਆ ਬਿਜਨੇਸ ਕਰ ਰਹੀ ਹੈ ।ਸ਼ਾਹਿਦ ਦੀ ਇਹ ਫ਼ਿਲਮ 100  ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ । ਪਰ ਕੁਝ ਲੋਕ ਇਸ ਫ਼ਿਲਮ ਦੀ ਅਲੋਚਨਾ ਵੀ ਕਰ ਰਹੇ ਨੇ । ਜਿਸ ਤੋਂ ਬਾਅਦ ਸ਼ਾਹਿਦ ਦੀ ਮਾਂ ਉਨ੍ਹਾਂ ਦੇ ਬਚਾਅ 'ਚ ਅੱਗੇ ਆਈ ਹੈ ।ਅਲੋਚਨਾ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਇਸ ਫ਼ਿਲਮ 'ਚ ਹਿੰਸਾ ਅਤੇ ਔਰਤਾਂ ਪ੍ਰਤੀ ਹੋਣ ਵਾਲੇ ਜ਼ੁਰਮਾਂ ਨੂੰ ਵਧਾਵਾ ਮਿਲ ਰਿਹਾ ਹੈ ।

ਹੋਰ ਵੇਖੋ :ਐਕਸ ਗਰਲ ਫ੍ਰੈਂਡ ਕਰੀਨਾ ਕਪੂਰ ਦੇ ਵਿਆਹ ਦੇ ਸੱਦੇ ‘ਤੇ ਸ਼ਾਹਿਦ ਕਪੂਰ ਨੇ ਦੱਸੀ ਇਹ ਗੱਲ, ਦਿਲ ਦਾ ਦਰਦ ਆਇਆ ਸਾਹਮਣੇ

https://www.instagram.com/p/BzKTJywAJBC/

ਸ਼ਾਹਿਦ ਦੇ ਭਰਾ ਈਸ਼ਾਨ ਖੱਟਰ ਵੀ ਆਪਣੇ ਭਰਾ ਦੀ ਸੁਪੋਰਟ 'ਚ ਅੱਗੇ ਆਏ ਹਨ । ਸ਼ਾਹਿਦ ਕਪੂਰ ਦੀ ਮਾਂ ਨੀਲਿਮਾ ਅਜ਼ੀਮ ਨੇ ਵੀ ਆਪਣੇ ਬੇਟੇ ਦੇ ਬਚਾਅ 'ਚ ਇੰਸਟਾਗ੍ਰਾਮ 'ਤੇ ਇੱਕ ਮੈਸੇਜ ਕੀਤਾ ਹੈ ਸ਼ਾਹਿਦ ਦੀ ਮਾਂ ਨੀਲਿਮਾ ਅਜ਼ੀਮ ਨੇ ਲਿਖਿਆ ਕਿ "ਦੋਸਤੋ ਸਾਨੂੰ ਸਮਝਣ ਦੀ ਜ਼ਰੂਰਤ ਹੈ 'ਕਬੀਰ ਸਿੰਘ' ਇੱਕ ਅਜਿਹੀ ਫ਼ਿਲਮ ਹੈ ਜੋ ਏ ਸਰਟੀਫ਼ਿਕੇਟ ਫ਼ਿਲਮ ਹੈ ।

https://www.instagram.com/p/BzLEhdCnWUE/

ਸ਼ਾਨਦਾਰ ਪਰਫਾਰਮੈਂਸ ਦੇ ਨਾਲ ਵਧੀਆ ਫ਼ਿਲਮ । ਸਾਡੀ ਨੌਜਵਾਨ ਪੀੜ੍ਹੀ ਰੀਲ ਅਤੇ ਰੀਅਲ ਲਾਈਫ਼ ਦੇ ਦਰਮਿਆਨ ਅੰਤਰ ਸਮਝਣ ਲਈ ਬੁੱਧੀਮਾਨ ਹੈ । ਫ਼ਿਲਮ ਦੇ ਨੈਰੇਟਿਵ ਅਤੇ ਮਿਊਜ਼ਿਕ ਦੀ ਸ਼ਲਾਘਾ ਕਰੋ"।

https://www.instagram.com/p/BzGFXJDHfc8/

Related Post