52 ਸਾਲ ਦੀ ਉਮਰ ’ਚ ਪਿਤਾ ਬਣਿਆ ਇਹ ਅਦਾਕਾਰ, ਸ਼ਾਹਿਦ ਕਪੂਰ ਨਾਲ ਹੈ ਕਰੀਬੀ ਰਿਸ਼ਤਾ

By  Rupinder Kaler September 2nd 2019 11:34 AM

ਫ਼ਿਲਮ ਕਬੀਰ ਸਿੰਘ ਨਾਲ ਲਾਈਮਲਾਈਟ ਵਿੱਚ ਆਏ ਸ਼ਾਹਿਦ ਕਪੂਰ ਦੇ ਮਤਰਏ ਭਰਾ ਇਸ਼ਾਨ ਖੱਟਰ ਨੂੰ ਏਨੀਂ ਦਿਨੀਂ ਫੋਨ ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ । ਇਹ ਵਧਾਈਆਂ ਉਹਨਾਂ ਨੂੰ ਕਿਸੇ ਨਵੀਂ ਫ਼ਿਲਮ ਲਈ ਨਹੀਂ ਮਿਲ ਰਹੀਆਂ ਬਲਕਿ ਉਹਨਾਂ ਨੂੰ ਇਹ ਵਧਾਈਆਂ ਉਹਨਾਂ ਦੇ ਛੋਟੇ ਭਰਾ ਲਈ ਮਿਲ ਰਹੀਆਂ ਹਨ ।

https://www.instagram.com/p/B11ZT6pg1ks/

ਜੀ ਹਾਂ ਇਸ਼ਾਨ ਖੱਟਰ ਵੱਡੇ ਭਰਾ ਬਣ ਗਏ ਹਨ । ਇਸ਼ਾਨ ਖੱਟਰ ਦੇ ਪਿਤਾ ਅਤੇ ਅਦਾਕਾਰ ਰਾਜੇਸ਼ ਖੱਟਰ 52 ਸਾਲ ਦੀ ਉਮਰ ਵਿੱਚ ਪਿਤਾ ਬਣੇ ਹਨ ਤੇ ਮਾਂ ਬਣੀ ਵੰਦਨਾ ਸਜਨਾਨੀ ਜਿਸ ਨਾਲ ਰਾਜੇਸ਼ ਖੱਟਰ ਨੇ ਇਸ਼ਾਨ ਦੀ ਮਾਂ ਨੀਲਿਮਾ ਅਜ਼ੀਮ ਨੂੰ ਤਲਾਕ ਦੇਣ ਤੋਂ ਬਾਅਦ ਵਿਆਹ ਕੀਤਾ ਸੀ ।

https://www.instagram.com/p/BuLLPiggWNq/

ਢਾਈ ਮਹੀਨੇ ਪਹਿਲਾਂ ਵੰਦਨਾ ਨੇ ਬੇਟੇ ਨੂੰ ਜਨਮ ਦਿੱਤਾ ਸੀ, ੳਦੋਂ ਤੋਂ ਹੀ ਵੰਦਨਾ ਤੇ ਉਸ ਦਾ ਬੇਟਾ ਹਸਪਤਾਲ ਵਿੱਚ ਹੀ ਸੀ । ਰਾਜੇਸ਼ ਨੇ ਕਿਹਾ ਕਿ ‘ਪਿਤਾ ਬਣਨਾ ਇਸ ਵਾਰ ਸੌਖਾ ਨਹੀਂ ਰਿਹਾ । ਪਰ ਮੈਂ ਇਸ ਅਹਿਸਾਸ ਨਾਲ ਬਹੁਤ ਖੁਸ਼ ਹਾਂ।’ ਰਾਜੇਸ਼ ਤੇ ਵੰਦਨਾ ਨੇ ਆਪਣੇ ਬੇਟੇ ਦਾ ਨਾਂ ਰੱਖਿਆ ਹੈ, ਵਨਰਾਜ ਕ੍ਰਿਸ਼ਨਾ ।

Related Post