ਸ਼ਾਹਰੁਖ ਖ਼ਾਨ ਦੂਰਦਰਸ਼ਨ ’ਤੇ ਕਰਦੇ ਰਹੇ ਹਨ ਐਂਕਰਿੰਗ, ਪੁਰਾਣਾ ਵੀਡੀਓ ਹੋ ਰਿਹਾ ਵਾਇਰਲ

By  Rupinder Kaler October 4th 2019 11:09 AM

ਸ਼ਾਹਰੁਖ ਖ਼ਾਨ ਦਾ ਅਗਲੇ ਮਹੀਨੇ ਜਨਮ ਦਿਨ ਹੈ । ਉਹਨਾਂ ਦੇ ਪ੍ਰਸ਼ੰਸਕ ਉਮੀਦ ਕਰ ਰਹੇ ਹਨ ਕਿ ਸ਼ਾਹਰੁਖ ਇਸ ਮੌਕੇ ਤੇ ਆਪਣੇ ਨਵੇਂ ਪ੍ਰੋਜੈਕਟ ਜਾਂ ਫਿਰ ਕਿਸੇ ਫ਼ਿਲਮ ਦਾ ਐਲਾਨ ਕਰ ਸਕਦੇ ਹਨ । ਜਿਸ ਦਾ ਹਰ ਇੱਕ ਨੂੰ ਇੰਤਜ਼ਾਰ ਹੈ ਕਿਉਂਕਿ ਸ਼ਾਹਰੁਖ ਪਿਛਲੇ ਕੁਝ ਸਮੇਂ ਤੋਂ ਨਜ਼ਰ ਨਹੀਂ ਆ ਰਹੇ । ਪਰ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਨਜ਼ਰ ਆਉਂਦੇ ਹਨ ।

https://www.instagram.com/p/BKyhwtGDY3G/

ਹਾਲ ਹੀ ਵਿੱਚ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਦੂਰਦਰਸ਼ਨ ਦੇ ਇੱਕ ਪ੍ਰੋਗਰਾਮ ਵਿੱਚ ਐਂਕਰਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਇੱਕ ਮਹਿਲਾ ਐਂਕਰ ਵੀ ਹੈ ਜੋ ਕਹਿ ਰਹੀ ਹੈ ਕਿ ਹੁਣ ਤੁਹਾਡੇ ਸਾਹਮਣੇ ਕੁਮਾਰ ਸ਼ਾਨੂੰ ਗਾਣਾ ਪੇਸ਼ ਕਰਨਗੇ, ਇਸ ਤੋਂ ਬਾਅਦ ਸ਼ਾਹਰੁਖ ਕਹਿੰਦੇ ਹਨ ਕਿ ਉਹੀ ਕੁਮਾਰ ਸ਼ਾਨੂੰ ਜਿਹੜੇ ਕਿਸ਼ੋਰ ਵਾਂਗ ਗਾਣਾ ਗਾਉਣ ਕਰਕੇ ਮਸ਼ਹੂਰ ਹਨ ।

https://twitter.com/Bollywoodirect/status/1179742883978440706

ਏਨੇਂ ਵਿੱਚ ਕੁਮਾਰ ਸ਼ਾਨੂੰ ਸਟੇਜ਼ ਤੇ ਆ ਜਾਂਦੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਾਹਰੁਖ ਖ਼ਾਨ ਦੀਆਂ ਪਿਛਲੀਆਂ 3 ਫ਼ਿਲਮਾਂ ਬਾਕਸ ਆਫ਼ਿਸ ਤੇ ਫਲਾਪ ਰਹੀਆਂ ਹਨ । ਉਹਨਾਂ ਦੀ ਆਖਰੀ ਫ਼ਿਲਮ ਜੀਰੋ ਸੀ ।

Related Post