ਸ਼ਾਹਰੁਖ ਖ਼ਾਨ ਨੂੰ ਬਾਲੀਵੁੱਡ ‘ਚ 28 ਸਾਲ ਹੋਏ ਪੂਰੇ, ਅਦਾਕਾਰ ਨੇ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਦਾ ਕੀਤਾ ਸ਼ੁਕਰੀਆ ਅਦਾ

By  Shaminder June 29th 2020 06:14 PM

ਕਿੰਗ ਖ਼ਾਨ ਸ਼ਾਹਰੁਖ ਖ਼ਾਨ ਨੂੰ ਬਾਲੀਵੁੱਡ ‘ਚ 28 ਸਾਲ ਹੋ ਚੁੱਕੇ ਹਨ । ਉਨ੍ਹਾਂ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕਰ ਰਹੇ ਹਨ । ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ‘ਤੇ ਆਉਣ ਵਾਲੇ ਸੀਰੀਅਲਾਂ ਤੋਂ ਕੀਤੀ ਸੀ ।ਜਿਸ ‘ਚ ਸਰਕਸ ਅਤੇ ਫੌਜੀ ਮੁੱਖ ਤੌਰ ‘ਤੇ ਸ਼ਾਮਿਲ ਹਨ ।ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘ਪਤਾ ਨਹੀਂ ਕਦਂੋ ਅਦਾਕਾਰੀ ਮੇਰਾ ਜਨੂੰਨ ਮੇਰਾ ਉਦੇਸ਼ ਬਣ ਗਿਆ ਅਤੇ ਕਦੋਂ ਮੇਰੇ ਪ੍ਰੋਫੈਸ਼ਨ ‘ਚ ਬਦਲ ਗਿਆ । ਕਈ ਸਾਲਾਂ ਤੋਂ ਇੰਝ ਹੀ ਪਿਆਰ ਦੇਣ ਲਈ ਸਭ ਦਾ ਧੰਨਵਾਦ’।

https://www.instagram.com/p/CB-AuH5FQ5P/

ਸ਼ਾਹਰੁਖ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲਜ਼ ਤੋਂ ਕੀਤੀ ਸੀ। ਸਭ ਤੋਂ ਪਹਿਲਾਂ ਸ਼ਾਹਰੁਖ ਨੂੰ ਟੀਵੀ ਸੀਰੀਅਲ ਸਰਕਸ ਅਤੇ ਫਿਰ ਫੌਜੀ ਵਿੱਚ ਵੇਖਿਆ ਗਿਆ ਸੀ।ਸਾਲ 1992 'ਚ ਸ਼ਾਹਰੁਖ ਦੀ ਪਹਿਲੀ ਫ਼ਿਲਮ 'ਦੀਵਾਨਾ' ਰਿਲੀਜ਼ ਹੋਈ ਸੀ।ਇਸ ਫ਼ਿਲਮ ਤੋਂ ਬਾਅਦ ਸ਼ਾਹਰੁਖ ਦਾ ਸਿੱਕਾ ਚੱਲ ਪਿਆ ਅਤੇ ਇੱਕ ਤੋਂ ਬਾਅਦ ਇੱਕ ਫਿਲਮਾਂ ਦੇ ਆਫਰ ਆਉਣ ਲੱਗੇ।

https://www.instagram.com/p/B_j0_10lb5y/

ਸ਼ਾਹਰੁਖ ਖਾਨ ਨੂੰ ਫ਼ਿਲਮ 'ਡਰ' ਤੋਂ ਇੱਕ ਚੰਗੀ ਪਛਾਣ ਮਿਲੀ।ਇਸ ਫ਼ਿਲਮ ਵਿੱਚ ਸ਼ਾਹਰੁਖ ਵਿਲੇਨ ਦੇ ਰੂਪ ਵਿੱਚ ਨਜ਼ਰ ਆਏ ਸੀ।ਜਿਸ ਤੋਂ ਬਾਅਦ ਸ਼ਾਹਰੁਖ ਦੇ ਇਸ ਕਿਰਦਾਰ ਦੀ ਦਰਸ਼ਕਾਂ ਨੇ ਖੂਬ ਸ਼ਲਾਂਘਾ ਵੀ ਕੀਤੀ।ਹੌਲੀ-ਹੌਲੀ ਸ਼ਾਹਰੁਖ ਫ਼ਿਲਮ ਇੰਡਸਟਰੀ ਦੇ ਸਭ ਤੋਂ ਮਹਿੰਗੇ ਹੀਰੋ ਬਣ ਗਏ।

https://www.instagram.com/p/CBf5Cb2hRRN/

 

Related Post