ਸ਼ਾਹਰੁਖ ਨੂੰ ਬਰੇਕ ਦੇਣ ਵਾਲੇ ਡਾਇਰੈਕਟਰ ਦਾ ਹੋਇਆ ਦਿਹਾਂਤ, ਇਸੇ ਡਾਇਰੈਕਟਰ ਨੇ ਸ਼ਾਹਰੁਖ ਨੂੰ ਬਣਾਇਆ ਸੀ ਸਟਾਰ 

By  Rupinder Kaler April 12th 2019 10:41 AM

ਬਾਲੀਵੁੱਡ ਐਕਟਰ ਸ਼ਾਹਰੁਖ ਖ਼ਾਨ ਨੂੰ ਇੰਡਸਟਰੀ ਵਿੱਚ ਪਹਿਚਾਣ ਦਿਵਾਉਣ ਵਾਲੇ ਡਾਇਰੈਕਟਰ  ਰਾਜ ਕਪੂਰ ਦਾ 87 ਸਾਲਾਂ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ । ਇਸ ਦੀ ਜਾਣਕਾਰੀ ਰਾਜ ਕਪੂਰ ਦੇ ਬੇਟੇ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ । ਸ਼ਾਹਰੁਖ ਖ਼ਾਨ ਨੇ ਛੋਟੇ ਪਰਦੇ ਦੇ ਸੀਰੀਅਲ ਫੌਜੀ ਤੋਂ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖਿਆ ਸੀ ।

raj-kumar-kapoor raj-kumar-kapoor

ਸੀਰੀਅਲ ਦਾ ਨਿਰਦੇਸ਼ਨ ਕਰਨਲ ਰਾਜ ਕਪੂਰ ਨੇ ਕੀਤਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਾਹਰੁਖ ਨੂੰ ਵੱਡਾ ਬਰੇਕ ਦੇਣ ਪਿੱਛੇ ਰਾਜ ਕਪੂਰ ਦਾ ਵੱਡਾ ਹੱਥ ਸੀ । ਰਾਜ ਕਪੂਰ ਨੇ ਕਦੇ ਵੀ ਨਹੀਂ ਕਿਹਾ ਕਿ ਉਹਨਾਂ ਨੇ ਸ਼ਾਹਰੁਖ ਨੂੰ ਬਰੇਕ ਦਿੱਤਾ ਸੀ ।

https://www.facebook.com/colrajkapoor/posts/2111077765678441

ਉਹ ਅਕਸਰ ਕਹਿੰਦੇ ਹੁੰਦੇ ਸਨ ਕਿ ਸ਼ਾਹਰੁਖ ਅੱਜ ਜੋ ਵੀ ਹੈ ਆਪਣੇ ਮਾਂ ਬਾਪ ਕਰਕੇ ਹੈ । ਉਹਨਾਂ ਨੇ ਇੱਕ ਕਿਤਾਬ ਵਿੱਚ ਲਿਖਿਆ ਸੀ ਕਿ ਸ਼ਾਹਰੁਖ ਨੂੰ ਉਹਨਾਂ ਨੇ ਸਟਾਰ ਨਹੀਂ ਬਣਾਇਆ ਬਲਕਿ ਉਹਨਾਂ ਨੇ ਨੌਕਰੀ ਲਈ ਸਹੀ ਆਦਮੀ ਚੁਣਿਆ ਸੀ ।

Related Post