ਸ਼ਾਹਰੁਖ ਖਾਨ ਦਿਲਜੀਤ ਦੋਸਾਂਝ ਨਾਲ ਕਰਨਾ ਚਾਹੁੰਦੇ ਨੇ ਫਿਲਮ , ਦੇਖੋ ਵੀਡੀਓ

By  Aaseen Khan December 19th 2018 02:19 PM -- Updated: December 20th 2018 03:36 PM

ਸ਼ਾਹਰੁਖ ਖਾਨ ਦਿਲਜੀਤ ਦੋਸਾਂਝ ਨਾਲ ਕਰਨਾ ਚਾਹੁੰਦੇ ਨੇ ਫਿਲਮ , ਦੇਖੋ ਵੀਡੀਓ : ਪੀਟੀਸੀ ਪੰਜਾਬੀ ਦਾ ਵਰਲਡ ਦਾ ਨੰਬਰ 1 ਪੰਜਾਬੀ ਐਂਟਰਟੇਨਮੈਂਟ ਸ਼ੋਅ ਰੰਗਲੀ ਦੁਨੀਆ ਜਿਸ 'ਚ ਤੁਹਾਨੂੰ ਮਿਲਾਇਆ ਜਾਂਦਾ ਹੈ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਉਹਨਾਂ ਖਾਸ ਸਖਸ਼ੀਅਤਾਂ ਨਾਲ ਜਿੰਨ੍ਹਾਂ ਨੂੰ ਮਿਲਣ ਦਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਇਸ ਬਾਰ ਵੀ ਰੰਗਲੀ ਦੁਨੀਆ ਅਜਿਹੀ ਹੀ ਪਰਸਨੈਲਿਟੀ ਨੂੰ ਤੁਹਾਡੇ ਰੁ-ਬ-ਰੁ ਕਰਨ ਜਾ ਰਿਹਾ ਹੈ ਜੋ ਅੱਜ ਬਾਲੀਵੁੱਡ ਦਾ ਬਾਦਸ਼ਾਹ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਦ ਕਿੰਗ ਖਾਨ ਸ਼ਾਹਰੁਖ ਖਾਨ ਦੀ ਜਿੰਨ੍ਹਾਂ ਦੀ ਫਿਲਮ 'ਜ਼ੀਰੋ' 21 ਦਿਸੰਬਰ ਨੂੰ ਵਰਲਡ ਵਾਈਡ ਰਿਲੀਜ਼ ਹੋਣ ਜਾ ਰਹੀ ਹੈ।

https://www.facebook.com/ptcpunjabi/videos/2167882553528378/

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਸਾਡੇ ਹੋਸਟ ਮੁਨੀਸ਼ ਪੁਰੀ ਨਾਲ ਗੱਲ ਬਾਤ ਕਰਦੇ ਹੋਏ ਫਿਲਮ 'ਜ਼ੀਰੋ' ਅਤੇ ਪੰਜਾਬੀਆਂ ਬਾਰੇ ਆਪਣੇ ਖ਼ਿਆਲਾਤ ਬਾਰੇ ਕਈ ਖੁਲਾਸੇ ਕੀਤੇ ਹਨ। ਸ਼ਾਹਰੁਖ ਖਾਨ ਨਾਲ ਮੁਨੀਸ਼ ਪੁਰੀ ਦੀ ਪੂਰੀ ਗੁਫ਼ਤਗੁ 20 ਦਿਸੰਬਰ ਰਾਤੀ 8 ਵਜੇ ਰੰਗਲੀ ਦੁਨੀਆ ਦੇ ਪ੍ਰੋਗਰਾਮ 'ਚ ਪੀਟੀਸੀ ਪੰਜਾਬੀ 'ਤੇ ਦਿਖਾਈ ਜਾਵੇਗੀ।

https://www.instagram.com/p/BrVQi1QgWgb/

ਇਸ ਗੱਲ ਬਾਤ 'ਚ ਸ਼ਾਹਰੁਖ ਖ਼ਾਨ ਨੇ ਖੁੱਲ ਕੇ ਫਿਲਮ ਬਾਰੇ ਅਤੇ ਫਿਲਮ ਦੀਆਂ ਐਕਟਰੇਸਜ਼ ਯਾਨੀ ਜ਼ੀਰੋ ਫਿਲਮ 'ਚ ਫੀਮੇਲ ਲੀਡ ਰੋਲ ਨਿਭਾ ਰਹੀਆਂ ਬਾਲੀਵੁੱਡ ਦੀਆਂ ਦੋ ਦਿੱਗਜ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਬਾਰੇ ਗੱਲਾਂ ਕੀਤੀਆਂ ਹਨ। ਦੱਸ ਦਈਏ ਫਿਲਮ 'ਚ ਸ਼ਾਹਰੁਖ ਖ਼ਾਨ ਬੌਣੇ ਵਿਅਕਤੀ ਦੇ ਕਿਰਦਾਰ 'ਚ ਹਨ ਜਿਸ ਦਾ ਨਾਮ ਹੈ ਬਊਆ। ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਅਜਿਹੇ ਕਿਰਦਾਰ 'ਚ ਕੋਈ ਪੂਰੀ ਫਿਲਮ ਕਰ ਰਿਹਾ ਹੋਵੇ।ਉਹਨਾਂ ਇਸ ਪਿੱਛੇ ਆਪਣੀ ਵੀ.ਐੱਫ.ਐਕਸ. ਟੀਮ ਦਾ ਵੱਡਾ ਹੱਥ ਦੱਸਿਆ।

https://www.facebook.com/munishpuriofficial/posts/10218252098838153

ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਅਨੁਸ਼ਕਾ ਸ਼ਰਮਾ ਉਹਨਾਂ ਤੋਂ ਨਾਰਾਜ਼ ਰਹਿੰਦੇ ਹਨ ਕਿਉਂਕਿ ਉਹ ਫਿਲਮ ਦੇ ਸੈੱਟ 'ਤੇ ਉਹਨਾਂ ਨੂੰ ਬਹੁਤ ਪ੍ਰੇਸ਼ਾਨ ਕਰਿਆ ਕਰਦੇ ਸੀ। ਸਾਡੇ ਐਂਕਰ ਮੁਨੀਸ਼ ਪੁਰੀ ਨੇ ਜਦੋਂ ਪੁੱਛਿਆ ਕਿ ਉਹਨਾਂ ਦੇ ਫਿਲਮ ਦੀਆਂ ਦੋਨੋ ਹੀਰੋਇਨਜ਼ ਕਿੱਥੇ ਹਨ ਤਾਂ ਸ਼ਾਹਰੁਖ ਖਾਨ ਦਾ ਕਹਿਣਾ ਸੀ ਕਿ ਅੱਜ ਕੱਲ ਵਿਆਹਵਾਂ ਦਾ ਸੀਜ਼ਨ ਚੱਲ ਰਿਹਾ ਇਸ ਲਈ ਉਹਨਾਂ ਦੀਆਂ ਦੋਨੋ ਐਕਟਰਨੀਆ ਇੱਧਰ ਉੱਧਰ ਭੱਜਦੀਆਂ ਰਹਿੰਦੀਆਂ ਹਨ।

Shahrukh khan Shahrukh khan

ਸ਼ਾਹਰੁਖ ਖਾਨ ਨੇ ਪੀਟੀਸੀ ਪੰਜਾਬੀ 'ਤੇ ਖੁਲਾਸਾ ਕੀਤਾ ਹੈ ਕਿ ਜ਼ੀਰੋ ਫਿਲਮ 'ਚ ਕਈ ਪੰਜਾਬੀ ਗਾਣੇ ਵੀ ਹਨ ਜਿਹੜੇ ਕਿ ਜਲਦ ਰਿਲੀਜ਼ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਫਿਲਮ 'ਚ ਪ੍ਰਸਿੱਧ ਪੰਜਾਬੀ ਗਾਇਕ ਭੈਣਾਂ ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾ ਦਾ ਪੰਜਾਬੀ ਗੀਤ ਵੀ ਜਲਦ ਆਵੇਗਾ। ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਉਹਨਾਂ ਦੀ ਮਦਰ ਇਨ ਲਾਅ ਨੇ ਇਸ ਵਾਰ ਲੜ੍ਹ ਕੇ ਫਿਲਮ 'ਚ ਪੰਜਾਬੀ ਗਾਣਾ ਪਵਾਇਆ ਹੈ। ਸ਼ਾਹਰੁਖ ਖਾਨ ਬਾਲੀਵੁੱਡ ਦੇ ਮਿਹਨਤੀ ਅਤੇ ਮੰਝੇ ਹੋਏ ਕਲਾਕਾਰ ਹਨ ਤਾਂ ਹੀ ਉਹਨਾਂ ਨੂੰ ਬਾਦਸ਼ਾਹ ਦਾ ਖਿਤਾਬ ਮਿਲਿਆ ਹੈ।

Shahrukh khan in rangli dunia Shahrukh khan in rangli dunia

ਫਿਲਮ 'ਜ਼ੀਰੋ' ਦੇ ਸੈੱਟ 'ਤੇ ਵੀ ਸ਼ਾਹਰੁਖ ਖਾਨ ਨੇ ਤਕਰੀਬਨ 200 ਦਿਨ ਬਿਤਾਏ ਹਨ ਅਤੇ ਢਾਈ ਵਰ੍ਹਿਆਂ 'ਚ ਇਹ ਫਿਲਮ ਪੂਰੀ ਕੀਤੀ ਹੈ। ਉਹਨਾਂ ਦਾ ਕਹਿਣਾ ਕਿ ਇਹ ਫਿਲਮ ਉਹਨਾਂ ਦਿਲ ਤੋਂ ਅਤੇ ਖੁਸ਼ੀ ਨਾਲ ਬਣਾਈ ਹੈ ਅਤੇ ਉਮੀਦ ਹੈ ਕਿ ਪੰਜਾਬੀਆਂ ਨੂੰ ਇਹ ਫਿਲਮ ਜ਼ਰੂਰ ਪਸੰਦ ਆਵੇਗੀ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਜ਼ੀਰੋ ਫਿਲਮ ਹਿੱਟ ਹੁੰਦੀ ਹੈ ਤਾਂ ਉਹ ਪੰਜਾਬ 'ਚ ਦੁਬਾਰਾ ਫੇਰੀ ਜ਼ਰੂਰ ਮਾਰਨਗੇ।

Shahrukh khan in rangli dunia Shahrukh khan in rangli dunia

ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਉਹ ਪੰਜਾਬ ਅਤੇ ਪੰਜਾਬੀਆਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਜਲਦ ਹੀ ਪੰਜਾਬੀ ਫਿਲਮ ਪ੍ਰੋਡਿਊਸ ਕਰ ਸਕਦੇ ਹਨ। ਸ਼ਾਹਰੁਖ ਖਾਨ ਨੇ ਦਿਲਜੀਤ ਦੋਸਾਂਝ ਨੂੰ ਖਾਸ ਸੰਦੇਸ਼ ਦਿੰਦੇ ਹੋਏ ਕਿਹਾ ਕਿ ਮੇਰੇ ਨਾਲ ਫਿਲਮ ਬਣਾ ਲਵੇ।

Shahrukh khan in rangli dunia Shahrukh khan in rangli dunia

ਹੋਰ ਪੜ੍ਹੋ : ਰੰਗਲੀ ਦੁਨੀਆਂ ‘ਚ ਇਹਨਾਂ ਸਿਤਾਰਿਆਂ ਨੇ ਭਰੇ ਰੰਗ , ਦੇਖੋ ਵੀਡੀਓ

ਸ਼ਾਹਰੁਖ ਖਾਨ ਨੇ ਦਰਸ਼ਕਾਂ ਨੂੰ ਬਹੁਤ ਹੀ ਖਾਸ ਸੰਦੇਸ਼ ਦਿੰਦੇ ਹੋਏ ਕਿਹਾ ਕਿ ਹਰ ਚੀਜ਼ ਦੀ ਸ਼ੁਰੂਆਤ 'ਜ਼ੀਰੋ' ਤੋਂ ਹੁੰਦੀ ਇਸ ਲਈ ਸਭ ਤੋਂ ਵੱਡਾ 'ਜ਼ੀਰੋ' ਹੁੰਦਾ ਹੈ। ਅਜਿਹੀਆਂ ਕਈ ਗੱਲਾਂ ਬਾਤਾਂ ਅਤੇ ਖੁਲਾਸੇ ਸ਼ਾਹਰੁਖ ਖਾਨ ਨੇ ਹੋਸਟ ਮੁਨੀਸ਼ ਪੁਰੀ ਨਾਲ ਕੀਤੇ ਹਨ ਜਿਹੜੇ ਕਿ 20 ਦਿਸੰਬਰ ਰਾਤੀ 8 ਵਜੇ ਪੀਟੀਸੀ ਪੰਜਾਬੀ 'ਤੇ ਵੇਖਣ ਨੂੰ ਮਿਲਣਗੇ। ਸੋ ਦੇਖਣਾ ਨਾਂ ਭੁੱਲਣਾ ਰਾਤੀ 8 ਵਜੇ ਰੰਗਲੀ ਦੁਨੀਆ ਸਿਰਫ ਪੀਟੀਸੀ ਪੰਜਾਬੀ 'ਤੇ ਪੂਰਾ ਪ੍ਰੋਗਰਾਮ।

Related Post