ਲੁਧਿਆਣਾ ਦੀ ਇਸ ਧੀ ਨੇ ਪੰਜਾਬ ਦਾ ਵਧਾਇਆ ਮਾਣ, ਵਧਾਈ ਦੇਣ ਵਾਲਿਆਂ ਦਾ ਲੱਗਾ ਤਾਂਤਾ

By  Rupinder Kaler August 28th 2019 01:51 PM

ਪੰਜਾਬ ਦੀ ਇੱਕ ਹੋਰ ਧੀ ਨੇ ਸੂਬੇ ਦਾ ਮਾਣ ਵਧਾਇਆ ਹੈ । ਲੁਧਿਆਣਾ ਦੀ ਰਹਿਣ ਵਾਲੀ ਸ਼ੈਲਜਾ ਧਾਮੀ ਨੇ ਆਪਣੇ ਕੰਮ ਨਾਲ ਇਤਿਹਾਸ ਰਚ ਦਿੱਤਾ ਹੈ । ਭਾਰਤੀ ਹਵਾਈ ਫੌਜ ਦੀ ਵਿੰਗ ਕਮਾਂਡਰ ਸ਼ੈਲਜਾ ਧਾਮੀ ਫਲਾਇੰਗ ਯੂਨਿਟ ਦੀ ਫਲਾਈਟ ਕਮਾਂਡਰ ਬਣਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ।

https://twitter.com/YuvrajSNauganwa/status/1166608634417221633

ਮੰਗਲਵਾਰ ਨੂੰ ਉਸ ਨੇ ਹਿੰਡਨ ਏਅਰ ਬੇਸ ਵਿੱਚ ਚੇਤਕ ਹੈਲੀਕਾਪਟਰ ਯੂਨਿਟ ਦੀ ਫਲਾਈਟ ਕਮਾਂਡਰ ਦਾ ਅਹੁਦਾ ਸੰਭਾਲਿਆ ਹੈ । ਲੁਧਿਆਣਾ ਵਿੱਚ ਪਲੀ ਧਾਮੀ ਸਕੂਲ ਤੋਂ ਹੀ ਪਾਇਲਟ ਬਣਨਾ ਚਾਹੁੰਦਾ ਸੀ। ਉਹ ਵਿਆਹੀ ਹੋਈ ਹੈ ਤੇ ਨੌਂ ਸਾਲਾਂ ਦੇ ਬੱਚੇ ਦੀ ਮਾਂ ਵੀ ਹੈ। ਧਾਮੀ ਦੀ ਇਸ ਕਾਮਯਾਬੀ 'ਤੇ ਮੁੱਖੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਉਸ ਨੂੰ ਵਧਾਈ ਦਿੱਤੀ ਹੈ।

https://twitter.com/adarsh_rai1/status/1166594194070224896

ਉਧਰ ਧਾਮੀ ਦੀ ਇਸ ਕਾਮਯਾਬੀ ਨੂੰ ਲੈ ਕੇ ਲੁਧਿਆਣਾ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ । ਸ਼ਹਿਰ ਦੇ ਲੋਕ ਉਸ ’ਤੇ ਮਾਣ ਮਹਿਸੂਸ ਕਰ ਰਹੇ ਹਨ । ਧਾਮੀ ਨੂੰ ਸੋਸ਼ਲ ਮੀਡੀਆ ਤੇ ਵਧਾਈਆ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ।

Related Post