ਅਕਸ਼ੇ ਕੁਮਾਰ ਦੀ ਇਸ ਹਰਕਤ ਕਰਕੇ ਡਿਪ੍ਰੈਸ਼ਨ ਵਿੱਚ ਚਲੀ ਗਈ ਸੀ ਇਹ ਅਦਾਕਾਰਾ …!

By  Rupinder Kaler June 29th 2020 09:32 AM

ਅਕਸ਼ੇ ਕੁਮਾਰ ਦੀ ਡੈਬਿਊ ਫ਼ਿਲਮ ‘ਸੋਗੰਧ’ ਦੀ ਹੀਰੋਇਨ ਸ਼ਾਂਤੀ ਪ੍ਰਿਆ ਏਨੀਂ ਦਿੱਨੀਂ ਕਾਫੀ ਚਰਚਾ ਵਿੱਚ ਹੈ ਕਿਉਂਕਿ ਉਹ ਛੇਤੀ ਹੀ ਸਲਮਾਨ ਖ਼ਾਨ ਦੇ ਵਿਵਾਦਿਤ ਰਿਆਲਟੀ ਸ਼ੋਅ ਵਿੱਚ ਨਜ਼ਰ ਆਉਣ ਵਾਲੀ ਹੈ । ਉਹ ਖੁਦ ਵੀ ਇਸ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਕਿਉਂ ਲੰਮੇ ਅਰਸੇ ਤੋਂ ਬਾਅਦ ਉਹਨਾਂ ਦੀ ਗਲੈਮਰਸ ਦੀ ਇਸ ਦੁਨੀਆ ਵਿੱਚ ਐਂਟਰੀ ਹੋਣ ਵਾਲੀ ਹੈ । ਹਾਲ ਹੀ ਵਿੱਚ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਅਜਿਹੀ ਗੱਲ ਦਾ ਖੁਲਾਸਾ ਕੀਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।

https://www.instagram.com/p/CAKOqRQpzdC/

ਉਹਨਾਂ ਨੇ ਇਸ ਇੰਟਰਵਿਊ ਵਿੱਚ ਦੱਸਿਆ ਹੈ ਕਿ ਉਹ ਅਕਸ਼ੇ ਕੁਮਾਰ ਦੀ ਵਜ੍ਹਾ ਕਰਕੇ ਡਿਪ੍ਰੈਸ਼ਨ ਦੀ ਸ਼ਿਕਾਰ ਹੋ ਗਈ ਸੀ । ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਪਹਿਲੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਅਕਸ਼ੇ ਕੁਮਾਰ ਉਹਨਾਂ ਦੇ ਰੰਗ ਦਾ ਖੂਬ ਮਜ਼ਾਕ ਉਡਾਉਂਦੇ ਸਨ ਤੇ ਉਹ ਵੀ ਸਭ ਦੇ ਸਾਹਮਣੇ । ਇਸ ਵਜ੍ਹਾ ਕਰਕੇ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਸੀ ।

https://www.instagram.com/p/B2LnxdlF6wx/

ਸ਼ਾਂਤੀ ਪ੍ਰਿਆ ਨੇ ਦੱਸਿਆ ਕਿ ਉਹਨਾਂ ਦੀ ਫ਼ਿਲਮ ‘ਇੱਕੇ ਪੇ ਇੱਕਾ’ ਦੀ ਸ਼ੂਟਿੰਗ ਦੌਰਾਨ ਵੀ ਅਕਸ਼ੇ ਉਹਨਾਂ ਦੇ ਕਾਲੇ ਗੋਡਿਆਂ ਦਾ ਮਜ਼ਾਕ ਉਡਾਉਂਦੇ ਸਨ । ਉਹਨਾਂ ਨੇ ਕਿਹਾ ਕਿ ਅਕਸ਼ੇ ਇਹ ਸਭ ਕੁਝ ਮਜ਼ਾਕ ਵਿੱਚ ਕਰਦੇ ਸਨ, ਉਹਨਾਂ ਦਾ ਮਕਸਦ ਕਿਸੇ ਨੂੰ ਦੁੱਖ ਪਹੁੰਚਾਉਣਾ ਨਹੀਂ ਸੀ ।

https://www.instagram.com/p/CArqc7mp32L/

ਪਰ ਅਕਸ਼ੇ ਦੀ ਇਸ ਹਰਕਤ ਕਰਕੇ ਉਹ ਕਈ ਘੰਟੇ ਆਪਣੀ ਮਾਂ ਕੋਲ ਜਾ ਕੇ ਰੋਂਦੀ ਸੀ । ਇਹਨਾਂ ਸਾਰੀਆਂ ਗੱਲਾਂ ਕਰਕੇ ਉਹ ਡਿਪ੍ਰੈਸ਼ਨ ਵਿੱਚ ਚਲੀ ਗਈ ਸੀ । ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹ ਤੇ ਅਕਸ਼ੇ ਕੁਮਾਰ ਅੱਜ ਵੀ ਚੰਗੇ ਦੋਸਤ ਹਨ ।

https://www.instagram.com/p/CB8vFRCDISd/

Related Post