ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਵੀ ਬੱਝੇਗੀ ਵਿਆਹ ਦੇ ਬੰਧਨ 'ਚ ! 

By  Shaminder March 22nd 2019 03:26 PM

ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਵੀ ਹੁਣ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ । ਖ਼ਬਰਾਂ ਦੀ ਮੰਨੀਏ ਤਾਂ ਅਦਾਕਾਰਾ ਸ਼ਰਧਾ ਕਪੂਰ ਆਪਣੇ ਬੁਆਏ ਫ੍ਰੈਂਡ ਰੋਹਨ ਸ਼੍ਰੇਸ਼ਠਾ ਨਾਲ ਵਿਆਹ ਕਰਵਾ ਸਕਦੀ ਹੈ। ਬਾਲੀਵੁੱਡ ਬਬਲ ਦੀ ਰਿਪੋਰਟ ਮੁਤਾਬਕ ਸ਼ਰਧਾ ਅਤੇ ਰੋਹਨ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ । ਰੋਹਨ ਇੱਕ ਪ੍ਰਸਿੱਧ ਫੋਟੋਗ੍ਰਾਫਰ ਹਨ ।

sharadha sharadha

ਤੈਤੀ ਸਾਲ ਦੀ ਐਕਟਰੈੱਸ ਸ਼ਰਧਾ ਕਪੂਰ ਨੂੰ ਉਨ੍ਹਾਂ ਦੇ ਮਾਪੇ ਲੰਬੇ ਸਮੇਂ ਤੋਂ ਵਿਆਹ ਲਈ ਜ਼ੋਰ ਪਾ ਰਹੇ ਹਨ । ਜਿਸ ਤੋਂ ਬਾਅਦ ਆਪਣੇ ਮਾਤਾ ਪਿਤਾ ਦੀ ਗੱਲ ਨੂੰ ਮੰਨਦੇ ਹੋਏ ਸ਼ਰਧਾ ਕਪੂਰ ਨੇ ਵਿਆਹ ਕਰਵਾਉੇਣ ਦਾ ਫੈਸਲਾ ਕਰ ਲਿਆ ਹੈ ।

ਖ਼ਬਰਾਂ ਇਹ ਵੀ ਹਨ ਕਿ ਸ਼ਰਧਾ ਅਤੇ ਰੋਹਨ ਅਗਲੇ ਸਾਲ ਤੱਕ ਵਿਆਹ ਕਰਵਾ ਲੈਣਗੇ । ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਰਧਾ ਕਪੂਰ ਫਰਹਾਨ ਅਖ਼ਤਰ ਨੂੰ ਡੇਟ ਕਰ ਰਹੀ ਸੀ,ਪਰ ਉਨ੍ਹਾਂ ਦੇ ਪਿਤਾ ਸ਼ਕਤੀ ਕਪੂਰ ਨੂੰ ਫਰਹਾਨ ਅਖ਼ਤਰ ਨਾਲ ਉਨਹਾਂ ਦਾ ਰਿਲੇਸ਼ਨ ਪਸੰਦ ਨਹੀਂ ਸੀ,ਜਿਸ ਕਾਰਨ ਉਨ੍ਹਾਂ ਨੇ ਆਪਣੀ ਇਸ ਰਿਲੇਸ਼ਨਸ਼ਿਪ ਨੂੰ ਖਤਮ ਕਰ ਦਿੱਤਾ ਸੀ ।

Related Post