ਇਸ ਤਸਵੀਰ 'ਚ ਛਿਪਿਆ ਹੈ ਅੱਜ ਦਾ ਬਾਲੀਵੁੱਡ 'ਚ ਵਿਲੇਨ,ਕਮੇਡੀ ਅਤੇ ਸੰਜੀਦਾ ਕਿਰਦਾਰ ਨਿਭਾਉਣ ਵਾਲਾ ਅਦਾਕਾਰ,ਕੀ ਤੁਸੀਂ ਪਛਾਣਿਆ !  

By  Shaminder October 7th 2019 05:05 PM

ਸ਼ਕਤੀ ਕਪੂਰ ਬਾਲੀਵੁੱਡ ਦੇ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਆਪਣੀ ਜ਼ਿੰਦਗੀ 'ਚ ਨਿਭਾਏ ਹਨ ।ਉਨ੍ਹਾਂ ਨੇ ਜਿੱਥੇ ਫ਼ਿਲਮਾਂ 'ਚ ਆਪਣਾ ਖਲਨਾਇਕੀ ਦਾ ਰੌਅਬ ਰੱਖਿਆ ਹੈ । ਉੱਥੇ ਹੀ ਉਨ੍ਹਾਂ ਨੇ ਕਮੇਡੀ ਨਾਲ ਵੀ ਲੋਕਾਂ ਦਾ ਦਿਲ ਜਿੱਤਿਆ ਹੈ ਹਸਾ ਹਸਾ ਕੇ ਢਿੱਡੀਂ ਪੀੜਾਂ ਪਾਉਣ ਵਾਲੇ ਕਿਰਦਾਰ ਵੀ ਨਿਭਾਏ ਹਨ ।

https://www.instagram.com/p/B3TWbBml-wr/

ਸ਼ਕਤੀ ਕਪੂਰ ਦੀ ਧੀ ਸ਼੍ਰਧਾ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਪ੍ਰਸ਼ੰਸਕਾਂ ਤੋਂ ਵੀ ਪੁੱਛਿਆ ਹੈ ਕਿ ਇਨ੍ਹਾਂ ਵਿੱਚੋਂ ਪਾਪਾ ਕੌਣ ਹਨ !

https://www.instagram.com/p/B18Qj1NFxGM/?utm_source=ig_embed&utm_campaign=dlfix

ਇਹ ਤਸਵੀਰ ਕਰੀਬ 55 ਸਾਲ ਪਹਿਲਾਂ ਦੀ ਹੈ ਉਦੋਂ ਦੀ ਜਦੋਂ ਉਹ ਆਪਣੇ ਸਕੂਲ 'ਚ ਕ੍ਰਿਕੇਟ ਟੀਮ ਦੇ ਕੈਪਟਨ ਸਨ -ਸਲਵਾਨ ਪਬਲਿਕ ਸਕੂਲ,ਦਿੱਲੀ । ਦੱਸ ਦਈਏ ਕਿ ਸ਼ਕਤੀ ਕਪੂਰ 700 ਦੇ ਕਰੀਬ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ । ਆਪਣੇ ਫ਼ਿਲਮੀ ਕਰੀਅਰ 'ਚ ਉਨ੍ਹਾਂ ਨੇ ਹਰ ਕਿਰਦਾਰ ਨੂੰ ਨਿਭਾਇਆ ਹੈ ।

Related Post