ਬਜੁਰਗ ਕਿਸਾਨ ਦੀ ਤਸਵੀਰ ਸਾਂਝੀ ਕਰਕੇ ਰੁਪਿੰਦਰ ਹਾਂਡਾ ਨੇ ਮੋਦੀ ਸਰਕਾਰ ’ਤੇ ਚੁੱਕੇ ਕਈ ਸਵਾਲ

By  Rupinder Kaler February 13th 2021 06:32 AM

ਖੇਤੀ ਬਿੱਲਾਂ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਮੋਦੀ ਸਰਕਾਰ ਹਰ ਹੀਲਾ ਵਰਤ ਰਹੀ ਹੈ । ਜਿੱਥੇ ਕੁਝ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉੱਥੇ ਕੁਝ ਕਿਸਾਨਾਂ ਤੇ ਦਿੱਲੀ ਪੁਲਿਸ ਵੱਲੋਂ ਤਸ਼ੱਦਦ ਵੀ ਢਾਇਆ ਜਾ ਰਿਹਾ ਹੈ । ਅਜਿਹੇ ਹੀ ਇੱਕ ਕਿਸਾਨ ਦੀ ਤਸਵੀਰ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ।

ਹੋਰ ਪੜ੍ਹੋ :

ਸ਼ਹਿਨਾਜ਼ ਗਿੱਲ ਤੇ ਸਿਧਾਰਥ ਦੀ ਜੋੜੀ ਇੱਕ ਵਾਰ ਫਿਰ ਇਸ ਗੀਤ ਵਿੱਚ ਆਵੇਗੀ ਨਜ਼ਰ

ਜੱਸ ਮਾਣਕ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ

rupinder handa

ਇਹ ਤਸਵੀਰ ਇੱਕ ਬਜੁਰਗ ਕਿਸਾਨ ਦੀ ਹੈ ਜਿਸ ਦੇ ਚਿਹਰੇ ਤੇ ਸੱਟਾਂ ਦੇ ਨਿਸ਼ਾਨ ਹਨ । ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਰੁਪਿੰਦਰ ਹਾਂਡਾ ਨੇ ਸਰਕਾਰ ਨੂੰ ਕਈ ਸਵਾਲ ਕੀਤੇ ਹਨ । ਰੁਪਿੰਦਰ ਹਾਂਡਾ ਨੇ ਲਿਖਿਆ ਹੈ ‘ਲੱਖ ਲਾਹਨਤਾਂ ਸਾਰੇ ਇੰਡੀਆ ਦੇ ਸਿਸਟਮ ਤੇ ਜਿੱਥੇ 80 ਸਾਲ ਦੇ ਬਜੁਰਗ ਤੇ ਨੌਦੀਪ ਕੌਰ ਵਰਗੀ ਕੁੜੀ ਨੂੰ ਇਸ ਲਈ ਜੁਲਮ ਸਹਿਣਾ ਪੈ ਰਿਹਾ ਹੈ ਕਿਉਂਕਿ ਉਹ ਹੱਕ ਮੰਗ ਰਹੇ ਹਨ ।

pic of rupinders handa new farming song

ਕੀ ਅੱਜ ਅਸੀਂ ਦੇਸ਼ ਵਿੱਚ ਸੇਫ ਹਾਂ ? ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ । ਅੱਜ ਜੇ ਅਸੀਂ ਆਵਾਜ਼ ਨਾ ਚੁੱਕੀ ਇਹਨਾਂ ਦੇ ਹੱਕ ਵਿੱਚ ਤਾਂ ਕੱਲ੍ਹ ਆਪਣੀ ਵਾਰੀ ਲਈ ਤਿਆਰ ਰਹਿਣਾ’ । ਰੁਪਿੰਦਰ ਹਾਂਡਾ ਦੀ ਇਸ ਪੋਸਟ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

Related Post