'ਪੀ.ਯੂ. ਦੀਆਂ ਯਾਰੀਆਂ' ਤੋਂ ਬਾਅਦ ਹੁਣ ਮਿਸਟਾ ਬਾਜ਼ ਨਾਲ 'ਗੇੜੀਆਂ' ਮਾਰਨਗੇ ਸ਼ੈਰੀ ਮਾਨ
ਪੰਜਾਬੀ ਇੰਡਸਟਰੀ ਦਾ ਅਣਮੁੱਲਾ ਯਾਰ ਸ਼ੈਰੀ ਮਾਨ ਜਿੰਨ੍ਹਾਂ ਨੇ ਲੰਬੀ ਬ੍ਰੇਕ ਤੋਂ ਬਾਅਦ ਪੀ.ਯੂ.ਦੀਆਂ ਯਾਰੀਆਂ ਗਾਣੇ ਨਾਲ ਧਮਾਕੇਦਾਰ ਵਾਪਸੀ ਕੀਤੀ ਅਤੇ ਹਰ ਕਿਸੇ ਦੀਆਂ ਕਾਲਜ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ। ਹੁਣ ਸ਼ੈਰੀ ਮਾਨ ਕੰਮ ਕਰਨ ਦੇ ਪੂਰੇ ਮੂਡ 'ਚ ਹਨ ਜਿਸ ਦੇ ਚਲਦਿਆਂ ਆਪਣੇ ਅਗਲੇ ਗੀਤ ਦਾ ਵੀ ਐਲਾਨ ਕਰ ਦਿੱਤਾ ਹੈ। ਜੀ ਹਾਂ ਉਹਨਾਂ ਦਾ ਅਗਲਾ ਗੀਤ ਹੈ ਗੇੜੀਆਂ ਜਿਸ ਦਾ ਮੋਸ਼ਨ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।
View this post on Instagram
ਗਾਣੇ ਦੇ ਬੋਲ ਦੀਪ ਫਤਿਹ ਦੇ ਹਨ ਅਤੇ ਮਿਸਟਾ ਬਾਜ਼ ਦਾ ਸੰਗੀਤ ਅਤੇ ਰੈਪ ਵੀ ਇਸ ਗਾਣੇ 'ਚ ਸੁਣਨ ਨੂੰ ਮਿਲਣ ਵਾਲਾ ਹੈ। ਜੈਮੀ ਵੱਲੋਂ ਸ਼ੈਰੀ ਦੇ ਗਾਣੇ ਗੇੜੀਆਂ ਦਾ ਵੀਡੀਓ ਬਣਾਇਆ ਗਿਆ ਹੈ।
View this post on Instagram
ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਜਿਹੜੇ ਗਾਣਿਆਂ ਦੇ ਨਾਲ ਨਾਲ ਪੰਜਾਬੀ ਫ਼ਿਲਮਾਂ 'ਚ ਮੁੱਖ ਕਿਰਦਾਰ ਨਿਭਾ ਚੁੱਕੇ ਹਨ। ਯਾਰ ਅਣਮੁੱਲੇ ਗਾਣੇ ਨਾਲ ਪੰਜਾਬੀ ਸੰਗੀਤ ਜਗਤ 'ਚ ਐਂਟਰੀ ਕਰਨ ਵਾਲੇ ਸ਼ੈਰੀ ਦੇ ਹਰ ਇੱਕ ਗਾਣੇ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਹੁਣ ਦੇਖਣਾ ਹੋਵੇਗਾ ਮਿਸਟਾ ਬਾਜ਼ ਨਾਲ ਇਸ ਨਵੇਂ ਗਾਣੇ 'ਚ ਸ਼ੈਰੀ ਮਾਨ ਕਿੱਥੇ ਗੇੜੀਆਂ ਮਾਰਦੇ ਹਨ।