ਸ਼ੈਰੀ ਮਾਨ ਨੇ ਵੀ ਆਰ ਨੇਤ ਨਾਲ ਗਾਇਆ 'ਦੱਬਦਾ ਕਿੱਥੇ ਆ', ਵੀਡੀਓ ਹੋ ਰਿਹਾ ਹੈ ਵਾਇਰਲ

By  Aaseen Khan June 4th 2019 02:42 PM

ਸ਼ੈਰੀ ਮਾਨ ਨੇ ਵੀ ਆਰ ਨੇਤ ਨਾਲ ਗਾਇਆ 'ਦੱਬਦਾ ਕਿੱਥੇ ਆ', ਵੀਡੀਓ ਹੋ ਰਿਹਾ ਹੈ ਵਾਇਰਲ : ਆਰ ਨੇਤ ਅਤੇ ਸ਼ੈਰੀ ਮਾਨ ਪੰਜਾਬੀ ਗਾਇਕੀ ਦੇ ਦੋ ਸਿਰ ਕੱਢ ਨਾਮ ਹਨ। ਹਾਲ 'ਚ ਸ਼ੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਸ਼ੈਰੀ ਮਾਨ ਅਤੇ ਆਰ ਨੇਤ ਇੱਕ ਹੀ ਸਟੇਜ ਸਾਂਝੀ ਕਰਦੇ ਹੋਏ ਨਜ਼ਰ ਆਏ। ਆਰ ਨੇਤ ਦਾ ਪਿਛਲੇ ਸਮੇਂ 'ਚ ਆਇਆ ਗੀਤ 'ਦੱਬਦਾ ਕਿੱਥੇ ਆ' ਜਿਸ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਮਕਬੂਲੀਅਤ ਮਿਲੀ ਹੈ। ਸ਼ੈਰੀ ਮਾਨ 'ਤੇ ਵੀ ਇਸ ਵੀਡੀਓ 'ਚ ਇਸ ਗੀਤ ਦੀ ਖੁਮਾਰੀ ਜਿਹੀ ਚੜੀ ਨਜ਼ਰ ਆਈ ਕਿਉਂਕਿ ਸ਼ੈਰੀ ਮਾਨ ਵੀ ਆਰ ਨੇਤ ਦਾ ਇਸ ਗੀਤ ਰਾਹੀਂ ਸਾਥ ਨਿਭਾ ਰਹੇ ਹਨ।

ਅਕਸਰ ਪੰਜਾਬੀ ਗਾਇਕ ਜਦੋਂ ਵਿਦੇਸ਼ਾਂ ਦੇ ਟੂਰਜ਼ 'ਤੇ ਜਾਂਦੇ ਹਨ ਤਾਂ ਇਸੇ ਤਰ੍ਹਾਂ ਪਿਆਰ ਮੁਹੱਬਤ ਨਾਲ ਸਟੇਜਾਂ ਸਾਂਝੀਆਂ ਕਰਦੇ ਅਤੇ ਇੱਕ ਦੂਜੇ ਦੇ ਗੀਤ ਵੀ ਗਾਉਂਦੇ ਨਜ਼ਰ ਆਉਂਦੇ ਹਨ। ਪੰਜਾਬੀ ਇੰਡਸਟਰੀ ਹੁਣ ਕੰਮ ਦੇ ਮਾਮਲੇ 'ਚ ਆਪਣਾ ਦਾਇਰਾ ਵਧਾ ਰਹੀ ਹੈ ਪਰ ਕਲਾਕਾਰਾਂ ਦੇ ਪੱਖ ਤੋਂ ਇੰਡਸਟਰੀ ਵੱਡੀ ਨਹੀਂ ਹੈ। ਇਸ 'ਚ ਜ਼ਿਆਦਾਤਰ ਗਾਇਕ ਇਸੇ ਤਰ੍ਹਾਂ ਕੰਮ ਦੀਆਂ ਸਾਂਝਾ ਪਾਉਂਦੇ ਨਜ਼ਰ ਆਉਂਦੇ ਹਨ।

ਹੋਰ ਵੇਖੋ : ਸ਼ੈਰੀ ਮਾਨ ਦਾ ਕਰਿਆਨਾ ਦੁਕਾਨ ਵਾਲੇ ਨੇ ਕੀਤਾ ਅਨੋਖਾ ਸਨਮਾਨ, ਦੇਖੋ ਵੀਡੀਓ

ਦੱਸ ਦਈਏ ਆਰ ਨੇਤ ਦੇ ਇਸ ਗੀਤ ਨੂੰ ਯੂ ਟਿਊਬ 'ਤੇ 55 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਲੋਕ ਸਭਾ ਚੋਣਾਂ ਦੇ ਚਲਦਿਆਂ ਵੀ ਇਸ ਗੀਤ ਨੇ ਖ਼ੂਬ ਚਰਚਾ ਬਟੋਰੀ ਹੈ।

Related Post