ਸ਼ੈਰੀ ਮਾਨ ਦੇ ਫੈਨਸ ਲਈ ਖੁਸ਼ਖਬਰੀ, ਆ ਰਿਹਾ ਹੈ ਕਿਊਟ ਮੁੰਡਾ

By  PTC Buzz November 14th 2017 08:42 AM

ਆਪਣੀ ਗਾਇਕੀ ਤੇ ਲਿਖਾਈ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਧੂੜਾਂ ਪੱਟਣ ਵਾਲ਼ੇ ਸ਼ੈਰੀ ਮਾਨ ਦੇ ਫੈਨਸ ਲਈ ਇਕ ਖੁਸ਼ਖਬਰੀ ਹੈ |

ਸ਼ੈਰੀ ਮਾਨ ਦਾ ਨਵਾਂ ਗੀਤ ਆ ਰਿਹਾ ਹੈ, ਜਿਸ ਦਾ ਟਾਈਟਲ ਹੈ “ਕਿਊਟ ਮੁੰਡਾ (Cute Munda)”| ਇਸ ਦੀ ਪਹਿਲੀ ਝੱਲਕ ਰਿਲੀਜ਼ ਹੋ ਚੁੱਕੀ ਹੈ ਤੇ ਪੂਰਾ ਗੀਤ 17 ਨਵੰਬਰ ਨੂੰ ਰਿਲੀਜ਼ ਹੋਵੇਗਾ | ਜ਼ਿਆਦਾਤਰ ਸ਼ੈਰੀ ਮਾਨ (Sharry Maan) ਆਪਣੇ ਲਿਖੇ ਗੀਤ ਗਾਉਂਦੇ ਨੇ ਪਰ ਇਸ ਵਾਰ ਇਸ ਗੀਤ ਦੀ ਸੱਭ ਤੋਂ ਖਾਸ ਗੱਲ ਇਹ ਹੈ ਕੇ ਇਹ ਗੀਤ ਜ਼ੈਲਦਾਰ ਪਰਗਟ ਸਿੰਘ ਨੇ ਲਿਖਿਆ ਹੈ ਤੇ ਇਸ ਗੀਤ ਦੀ ਵੀਡੀਓ ਦਾ ਕਾਨਸੈਪਟ, ਸਕ੍ਰੀਨਪਲੇ ਤੇ ਡਿਰੇਕਸ਼ਨ ਪਰਮੀਸ਼ ਵਰਮਾ Parmish Verma ਦੀ ਹੈ |

Related Post