ਸ਼ੈਰੀ ਮਾਨ ਨੇ ਕਿਸ ਨੂੰ ਬਣਾਇਆ ਨੌਕਰ, ਦੇਖੋ ਵੀਡੀਓ

By  Aaseen Khan February 11th 2019 11:22 AM

ਸ਼ੈਰੀ ਮਾਨ ਨੇ ਕਿਸ ਨੂੰ ਬਣਾਇਆ ਨੌਕਰ, ਦੇਖੋ ਵੀਡੀਓ : ਪੰਜਾਬੀ ਕਲਾਕਾਰ ਸ਼ੈਰੀ ਮਾਨ ਗਾਇਕੀ ਅਤੇ ਅਦਾਕਾਰੀ ਦੀ ਦੁਨੀਆਂ 'ਚ ਚੰਗਾ ਨਾਮ ਬਣਾ ਚੁੱਕੇ ਹਨ। ਹਰ ਵਰਗ ਦੀ ਪਹਿਲੀ ਪਸੰਦ ਬਣ ਚੁੱਕੇ ਸ਼ੈਰੀ ਮਾਨ ਆਪਣੇ ਨਵੇਂ ਗਾਣੇ 'ਨੌਕਰ' ਨਾਲ ਸਰੋਤਿਆਂ ਦੇ ਰ-ਬ-ਰੂ ਹੋ ਚੁੱਕੇ ਹਨ। ਹਰ ਵਾਰ ਦੀ ਤਰਾਂ ਕੁਝ ਨਾ ਕੁਝ ਗਾਣਿਆਂ ਦੇ ਰਾਹੀਂ ਨਵਾਂ ਲੈ ਕੇ ਆਉਣ ਵਾਲੇ ਸ਼ੈਰੀ ਮਾਨ ਇਸ ਵਾਰ ਉਹਨਾਂ ਵਹੁਟੀਆਂ ਦਾ ਦੁੱਖ ਲੈ ਕੇ ਆਏ ਹਨ ਜਿਹੜੀਆਂ ਆਪਣੇ ਪਤੀ ਦੇ ਹੁਕਮਾਂ ਤੋਂ ਅੱਕ ਚੁੱਕੀਆਂ ਹਨ।

ਜੀ ਹਾਂ ਗਲਤ ਨਾ ਸਮਝੋ ਗਾਣਾ ਕੋਈ ਸੈਡ ਸੌਂਗ ਨਹੀਂ ਹੈ ਬਲਕਿ ਇੱਕ ਘਰ ਵਾਲੀ ਅਤੇ ਘਰ ਵਾਲੇ ਵਿਚਕਾਰ ਹੁੰਦੀ ਨਿੱਤ ਦੀ ਹੀ ਨੋਕ ਝੋਕ ਹੈ। ਗਾਣੇ ਦਾ ਮਿਊਜ਼ਿਕ ਨਿੱਕ ਧੰਮੂ ਵੱਲੋਂ ਕੀਤਾ ਗਿਆ ਹੈ। ਅਤੇ ਗਾਣੇ ਦੇ ਬੋਲ ਰਵੀ ਰਾਜ ਦੇ ਹਨ। ਸ਼ੈਰੀ ਮਨ ਦੇ ਨੌਕਰ ਗਾਣੇ ਦਾ ਵੀਡੀਓ ਅਮਿਤ ਕੁਮਾਰ ਫ਼ਿਲਮਜ਼ ਵੱਲੋਂ ਬਣਾਇਆ ਗਿਆ ਹੈ। ਇਸ ਗਾਣੇ ਨੂੰ ਟੀ ਸੀਰੀਜ਼ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ।

ਹੋਰ ਵੇਖੋ : ਅਖਿਲ ਵੀ ਨੇ ਮਨਮੋਹਨ ਵਾਰਿਸ ਦੇ ਫੈਨ , ਮਨਮੋਹਨ ਵਾਰਿਸ ਦਾ ਗਾਇਆ ਇਹ ਗਾਣਾ , ਦੇਖੋ ਵੀਡੀਓ

ਇਸ ਤੋਂ ਇਲਾਵਾ ਸ਼ੈਰੀ ਮਾਨ ਦੇ ਇਸ ਨੌਕਰ ਗਾਣੇ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲੂਸਿਵ ਦਿਖਾਇਆ ਜਾ ਰਿਹਾ ਹੈ। ਸ਼ੈਰੀ ਮਾਨ ਦੇ ਸਾਰੇ ਗਾਣਿਆਂ ਦੀ ਤਰਾਂ ਇਸ ਗਾਣੇ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗਾਣਿਆਂ ਤੋਂ ਇਲਾਵਾ ਸ਼ੈਰੀ ਮਾਨ ਪੰਜਾਬੀ ਫ਼ਿਲਮਾਂ 'ਚ ਮੁੱਖ ਭੂਮਿਕਾ ਨਿਭਾ ਚੁੱਕੇ ਹਨ। ਉਹਨਾਂ ਦੀ ਹਾਲ 'ਚ ਆਈ ਫਿਲਮ ਮੈਰਿਜ ਪੈਲਿਸ ਨੂੰ ਬਾਕਸ ਆਫਿਸ 'ਤੇ ਚੰਗਾ ਰਿਸਪਾਂਸ ਮਿਲਿਆ ਸੀ।

Related Post