ਲੰਬੇ ਸਮੇਂ ਦੇ ਗੈਪ ਤੋਂ ਬਾਅਦ 'ਯਾਰੀਆਂ' ਦੀ ਗੱਲ ਕਰਨਗੇ ਸ਼ੈਰੀ ਮਾਨ, ਨਵੇਂ ਗਾਣੇ ਦਾ ਪੋਸਟਰ ਕੀਤਾ ਸਾਂਝਾ
ਪੰਜਾਬੀ ਇੰਡਸਟਰੀ 'ਚ ਅਣਮੁੱਲੇ ਯਾਰਾਂ ਦੀ ਲਿਸਟ 'ਚ ਸਭ ਤੋਂ ਮੂਹਰੇ ਆਉਂਦੇ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਪਿਛਲੇ ਕੁਝ ਸਮੇਂ ਤੋਂ ਨਵੇਂ ਗੀਤਾਂ ਤੋਂ ਦੂਰੀਆਂ ਬਣਾ ਕੇ ਰੱਖੇ ਹੋਏ ਸੀ। ਪਰ ਹੁਣ ਨਵੇਂ ਗੀਤ ਨਾਲ ਵਾਪਸੀ ਕਰਨ ਜਾ ਰਹੇ ਸ਼ੈਰੀ ਮਾਨ ਇੱਕ ਵਾਰ ਫਿਰ ਯਾਰੀਆਂ ਦੀ ਗੱਲ ਕਰਨ ਜਾ ਰਹੇ ਹਨ।
View this post on Instagram
ਸ਼ੈਰੀ ਮਾਨ ਨੇ ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ,'ਬਹੁਤ ਸਮੇਂ ਬਾਅਦ ਗਾਣਾ ਆ ਰਿਹਾ ਸਾਰੇ ਯਾਰ ਬੇਲੀਆਂ ਨੂੰ ਡੈਡੀਕੇਟਡ ਹੈ ਜਿੰਨ੍ਹਾਂ ਨੂੰ ਮੈਂ ਪਤਾ ਨਹੀਂ ਕਿੰਨ੍ਹੇ ਸਮੇਂ ਤੋਂ ਮਿਲ ਨਹੀਂ ਸਕਿਆ..ਉਮੀਦ ਹੈ ਹਮੇਸ਼ਾ ਦੀ ਤਰ੍ਹਾਂ ਸਪੋਰਟ ਕਰਦੇ ਰਹੋਂਗੇ ਹੁਣ ਦੱਬ ਕੇ ਕਰਦੋ ਸ਼ੇਅਰ'। ਸ਼ੈਰੀ ਮਾਨ ਵੱਲੋਂ ਗਾਏ ਇਸ ਗੀਤ ਦੇ ਬੋਲ ਗੀਤਕਾਰ ਜੱਸੀ ਲੋਹਕਾ ਵੱਲੋਂ ਲਿਖੇ ਗਏ ਹਨ। ਗਾਣੇ ਦਾ ਸੰਗੀਤ ਗਿਫਟ ਰੁਲਰਸ ਨੇ ਤਿਆਰ ਕੀਤਾ ਹੈ ਅਤੇ ਬੁਰਜ ਸ਼ਾਹ ਗਰੁੱਪ ਵੱਲੋਂ ਵੀਡੀਓ ਬਣਾਇਆ ਗਿਆ ਹੈ।
ਹੋਰ ਵੇਖੋ : ਆਰ ਨੇਤ ਦਾ ਬੇਬੇ ਬਾਪੂ ਲਈ ਗਾਇਆ ਇਹ ਗੀਤ ਸੁਣ ਭਰ ਆਉਣਗੀਆਂ ਅੱਖਾਂ, ਦੇਖੋ ਵੀਡੀਓ
View this post on Instagram
ਗਾਣੇ ਦੀ ਰਿਲੀਜ਼ ਤਰੀਕ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਬਹੁਤ ਜਲਦ ਦਰਸ਼ਕਾਂ ਨੂੰ ਸੁਣਨ ਅਤੇ ਦੇਖਣ ਨੂੰ ਮਿਲਣ ਵਾਲਾ ਹੈ। ਉਹਨਾਂ ਦੇ ਫੈਨਸ ਵੱਲੋਂ ਵੀ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰੂ ਪੁਰਬ 'ਤੇ ਸ਼ੈਰੀ ਮਾਨ ਧਾਰਮਿਕ ਗੀਤ ਰਿਲੀਜ਼ ਲੈ ਕੇ ਆਏ ਹਨ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਸ਼ੈਰੀ ਮਾਨ ਯਾਰੀਆਂ ਨਾਲ ਕਿਹੜੇ ਯਾਰਾਂ ਨੂੰ ਯਾਦ ਕਰਦੇ ਹਨ।