ਸ਼ੈਰੀ ਮਾਨ ਆਏ ਕਾਨੂੰਨ ਦੇ ਸ਼ਿਕੰਜੇ 'ਚ, ਲਗਾਇਆ ਇਹ ਆਰੋਪ

By  Gourav Kochhar January 3rd 2018 06:17 AM -- Updated: January 3rd 2018 06:34 AM

ਵਿਦੇਸ਼ ਭੇਜਣ ਦੇ ਨਾਮ ‘ਤੇ ਠੱਗੀ ਦੇ ਮਾਮਲੇ ‘ਚ ਸ਼ੈਰੀ ਮਾਨ ਨੂੰ ਸੰਮਨ:

ਈ. ਡੀ. ਵੱਲੋਂ ਪੰਜਾਬ ਦੇ ਮਸ਼ਹੂਰ ਗਾਇਕ ਸ਼ੈਰੀ ਮਾਨ ਨੂੰ ਸੰਮਨ ਭੇਜੇ ਗਏ ਹਨ ਅਤੇ 4 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਗਾਇਕ ਸ਼ੈਰੀ ਮਾਨ Sharry Maan ਨੂੰ ਮਨੀ ਲਾਂਡਰਿੰਗ ਐਕਟ ਸੰਮਨ ਭੇਜੇ ਗਏ ਹਨ।

ਮਿਲੀ ਜਾਣਕਾਰੀ ਮੁਤਾਬਕ, ਤਕਰੀਬਨ ਦੋ ਕੁ ਮਹੀਨੇ ਪਹਿਲਾਂ ਰਿਨਫੋਰਸਮੈਂਟ ਡਾਇਰੈਕਟ੍ਰੇਟ ਨੇ ਮੋਹਾਲੀ ਦੀ ਸੀ-ਬਰਡ ਇਮੀਗ੍ਰੇਸ਼ਨ ਕੰਪਨੀ ‘ਤੇ ਛਾਪੇਮਾਰੀ ਕੀਤੀ ਸੀ, ਜਿਸ ਦੌਰਾਨ ਉਹਨਾਂ ਨੂੰ ਕੁਝ ਦਸਤਾਵੇਜ਼ ਮਿਲੇ ਸਨ।

ਛਾਪੇਮਾਰੀ ਦੌਰਾਨ ਈ. ਡੀ. ਨੂੰ ਮਿਲੀ ਇਕ ਡਾਇਰੀ ‘ਚ ਲੱਖਾਂ ਰੁਪਏ ਦਾ ਹਿਸਾਬ ਕਿਤਾਬ ਸੀ ਜੋ ਕਿ ਮਾਨ ਦੇ ਨਾਮ ‘ਤੇ ਲਿਖਿਆ ਹੋਇਆ ਸੀ। ਇਸ ਤੌਂ ਬਾਅਦ ਈ. ਡੀ. ਨੇ ਕੰਪਨੀ ਦੇ ਪ੍ਰਬੰਧਕਾਂ ਦੇ ਘਰ ਛਾਪੇਮਾਰੀ ਕੀਤੀ, ਜਿੱਥੋਂ ਉਹਨਾਂ ਨੂੰ 20 ਲੱਖ ਰੁਪਏ ਦੀ ਨਕਦੀ ਮਿਲੀ ਅਤੇ ਜਾਅਲੀ ਸਟੈਂਪ ਮਿਲੀ ਸੀ ਜੋ ਕਿ ਤਹਿਸੀਲਦਾਰ ਅਤੇ ਕਾਰਜਕਾਰੀ ਨਿਆਂ ਅਧਿਕਾਰੀ ਦੇ ਨਾਂ ‘ਤੇ ਸੀ।

ਦੱਸ ਦੇਈਏ ਕਿ ਕੰਪਨੀ ‘ਤੇ ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਦੋਸ਼ ਹੈ, ਜਿਸ ਦੇ ਚੱਲਦਿਆਂ ਇਹ ਤਫਤੀਸ਼ ਕੀਤੀ ਜਾ ਰਹੀ ਸੀ।

- PTC Punjabi

Related Post