ਸ਼ੈਰੀ ਮਾਨ ਜਲਦ ਹਾਜ਼ਰ ਹੋਣਗੇ ਆਪਣੇ ਨਵੇਂ ਟਰੈਕ 'ਯਾਰ ਛੱਡਿਆ' ਨਾਲ 

By  Shaminder October 5th 2018 11:45 AM -- Updated: October 6th 2018 12:57 PM

'ਯਾਰ ਜਿਗਰੀ ਕਸੂਤੀ ਡਿਗਰੀ' ਦੀ ਕਾਮਯਾਬੀ ਤੋਂ ਬਾਅਦ ਸ਼ੈਰੀ ਮਾਨ ਜਲਦ ਲੈ ਕੇ ਆ ਰਹੇ ਨੇ ।'ਯਾਰ ਛੱਡਿਆ' ਇਹ ਗੀਤ ਅਠਾਰਾਂ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਸ਼ੈਰੀ ਮਾਨ ਦੇ ਇਸ ਗੀਤ ਦੇ ਬੋਲ ਰਾਵ ਹੰਜਰਾ ਨੇ ਲਿਖੇ ਨੇ ਜਦਕਿ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ । ਇਸ ਗੀਤ ਦਾ ਵੀਡਿਓ ਨਵਜੀਤ ਬੁੱਟਰ ਨੇ ਬਣਾਇਆ ਹੈ । ਸ਼ੈਰੀ ਮਾਨ ਆਪਣੇ ਇਸ ਨਵੇਂ ਗੀਤ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਕਸੂਤੀ ਡਿਗਰੀ ਵਾਂਗ ਸਰੋਤੇ ਉਨ੍ਹਾਂ ਦੇ ਇਸ ਗੀਤ ਨੂੰ ਵੀ ਪਿਆਰ ਦੇਣਗੇ ।

ਹੋਰ ਵੇਖੋ : ਬਲਜੀਤ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘ਸ਼ਾਇਰ’, ਸ਼ੈਰੀ ਮਾਨ ਦੇ ਸਾਂਝਾ ਕੀਤਾ ਪੋਸਟਰ

https://www.instagram.com/p/Boi8MKFlgwx/?hl=en&taken-by=sharrymaan

ਸ਼ੈਰੀ ਮਾਨ ਨੇ ਆਪਣੇ ਇਸ ਨਵੇਂ ਟਰੈਕ ਨੂੰ ਲੈ ਕੇ ਲਿਖਿਆ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਟਰੈਕ ਵੀ ਸਰੋਤਿਆਂ ਨੂੰ ਕਾਫੀ ਪਸੰਦ ਆਏਗਾ । ਇਸ ਨਵੇਂ ਟਰੈਕ ਦਾ ਇੱਕ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਪੋਸਟਰ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ ਇਹ ਉਨ੍ਹਾਂ ਦਾ ਪਸੰਦੀਦਾ ਟਰੈਕ ਹੈ । ਇਹ ਨਵਾਂ ਟਰੈਕ ਸਰੋਤਿਆਂ ਨੂੰ ਕਿੰਨਾ ਵਧੀਆ ਲੱਗਦਾ ਹੈ ਇਹ ਤਾਂ ਰਿਲੀਜ਼ ਹੋਣ ਤੋਂ ਬਾਅਦ ਹੀ ਸਾਹਮਣੇ ਆਏਗਾ ।

sharry maan

ਪਰ ਇਸ ਗੀਤ ਦੇ ਪੋਸਟਰ ਨੂੰ ਵੇਖ ਕੇ ਤਾਂ ਇੰਝ ਲੱਗਦਾ ਹੈ ਕਿ ਇਹ ਗੀਤ ਕਿਸੇ ਦੀ ਬੇਵਫਾਈ ਨੂੰ ਦਰਸਾਉਂਦਾ ਹੈ ਅਤੇ ਇਸ ਬੇਵਫਾਈ ਨੂੰ ਹੀ ਸ਼ੈਰੀ ਮਾਨ ਨੇ ਸ਼ਾਇਦ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ।ਖੈਰ ਜੋ ਵੀ ਹੋਵੇ ਅਸੀਂ ਤਾਂ ਫਿਲਹਾਲ ਅੰਦਾਜ਼ਾ ਹੀ ਲਗਾ ਸਕਦੇ ਹਾਂ ।ਇਸ ਗੀਤ ਬਾਰੇ ਤਾਂ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ । ਹਾਲ ਦੀ ਘੜੀ ਤਾਂ ਅਸੀਂ ਇੰਤਜ਼ਾਰ ਹੀ ਕਰ ਸਕਦੇ ਹਾਂ ਅਠਾਰਾਂ ਅਕਤੂਬਰ ਦਾ ਅਤੇ ਤੁਸੀਂ ਤਾਜ਼ਾ ਅਪਡੇਟਸ ਲਈ ਵੇਖਦੇ ਰਹੋ ਪੀਟੀਸੀ ਪੰਜਾਬੀ ।

Related Post