'ਮੈਰਿਜ ਪੈਲੇਸ' 'ਚ ਪਹੁੰਚਣ ਕਿਉਂ ਉਤਾਵਲੇ ਨੇ ਸ਼ੈਰੀ ਮਾਨ ,ਵੇਖੋ ਵੀਡਿਓ 

By  Shaminder November 14th 2018 05:51 AM

ਸ਼ੈਰੀ ਮਾਨ ਮੈਰਿਜ ਪੈਲੇਸ ਸ਼ੈਰੀ ਮਾਨ ਦੀ ਫਿਲਮ 'ਮੈਰਿਜ ਪੈਲੇਸ' ਤੇਈ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।ਪਰ ਇਸ ਤੋਂ ਪਹਿਲਾਂ ਸ਼ੈਰੀ ਮਾਨ ਦੀ ਇਸ ਫਿਲਮ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਇਸ ਫਿਲਮ ਦਾ ਟਾਈਟਲ ਟਰੈਕ ਅੱਜ ਸ਼ਾਮ ਨੂੰ ਜਾਰੀ ਹੋਵੇਗਾ  ।ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਸ਼ੈਰੀ ਮਾਨ ,ਹਾਰਬੀ ਸੰਘਾ,ਨਿਰਮਲ ਰਿਸ਼ੀ ,ਜਸਵਿੰਦਰ ਭੱਲਾ ਅਤੇ ਹੋਰ ਕਈ ਕਲਾਕਾਰ ਡਾਂਸ ਕਰਦੇ ਨਜ਼ਰ ਆ ਰਹੇ ਨੇ ।

ਹੋਰ ਵੇਖੋ : ਸ਼ੈਰੀ ਮਾਨ ਨਾਲ ਹੋਈ ਮਾੜੀ ਹੱਥ ਤਾਂ ਆਇਆ ਪਰ ਮੂੰਹ ਨਾ ਲਗਾਇਆ ,ਵੇਖੋ ਕਿਸ ਤਰ੍ਹਾਂ

https://www.instagram.com/p/BqJfr8RBcFE/

ਇਸ ਫਿਲਮ ਵਿੱਚ ਨੱਬੇ ਦੇ ਦਹਾਕੇ ਦੀ ਗੱਲ ਕੀਤੀ ਗਈ ਹੈ ਜਦੋਂ ਵਾਟਸਐੱਪ ਅਤੇ ਸੰਚਾਰ ਦੇ ਸਾਧਨ ਬਹੁਤ ਹੀ ਸੀਮਤ ਸਨ ਅਤੇ ਲੋਕਾਂ ਨੂੰ ਆਪਣੇ ਸੁਨੇਹੇ ਖਾਸ ਕਰਕੇ ਪ੍ਰੇਮੀ ਜੋੜਿਆਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਜਾਂ ਤਾਂ ਚਿੱਠੀਆਂ ਦਾ ਇਸਤੇਮਾਲ ਕਰਨਾ ਪੈਂਦਾ ਸੀ ਜਾਂ ਫਿਰ ਵਾਰ ਵਾਰ ਫੋਨ ਘੁੰਮਾਉਣਾ ਪੈਂਦਾ ਸੀ ।

ਹੋਰ ਵੇਖੋ : ਕਿਸ ਯਾਰ ਨੇ ਛੱਡਿਆ ਸ਼ੈਰੀ ਮਾਨ ਦਾ ਸਾਥ ,ਰੋ-ਰੋ ਕੇ ਹੋਇਆ ਬੁਰਾ ਸ਼ੈਰੀ ਮਾਨ ਦਾ ਹਾਲ

sharry maan movie sharry maan movie

ਸ਼ੈਰੀ ਮਾਨ ਦੀ ਲੁਕ ਇਸ ਵਾਰ ਬਦਲੀ-ਬਦਲੀ ਨਜ਼ਰ ਆ ਰਹੀ ਹੈ ਅਤੇ ਉਹ ਇੱਕ ਨਵੇਂ ਹੀ ਰੂਪ 'ਚ ਨਜ਼ਰ ਆਉਣਗੇ । ਇਹ ਫਿਲਮ ਇੱਕ ਰੋਮਾਂਟਿਕ ਕਾਮੇਡੀ ਹੈ । ਜਿਸ 'ਚ ਫਿਲਮ 'ਚ ਪ੍ਰੇਮ ਕਹਾਣੀ ਦੇ ਨਾਲ-ਨਾਲ ਜਸਵਿੰਦਰ ਭੱਲਾ ਅਤੇ ਹਾਰਬੀ ਸੰਘਾ ਆਪਣੇ ਹਾਸੋ ਹੀਣੇ ਡਾਇਲਾਗਸ ਨਾਲ ਲੋਕਾਂ ਦਾ ਦਿਲ ਪਰਚਾਉਣਗੇ । ਫਿਲਮ ਤੇਈ ਨਵੰਬਰ ਨੂੰ ਰਿਲੀਜ਼ ਹੋਵੇਗੀ ।

ਹੋਰ ਵੇਖੋ :ਸ਼ੈਰੀ ਮਾਨ ਦੀ ‘ਬਰਾਤ ਬੰਦੀ’ ਫਿਲਮ ਦਾ ਪੋਸਟਰ ਜਾਰੀ ,ਸ਼ੈਰੀ ਮਾਨ ਨੇ ਸਾਂਝੀ ਕੀਤੀ ਜਾਣਕਾਰੀ

nirmal rishi in marriage palace nirmal rishi in marriage palace

ਪਰ ਅੱਜ ਸ਼ਾਮ ਨੂੰ ਛੇ ਵਜੇ ਇਸ ਫਿਲਮ ਦਾ ਟਾਈਟਲ ਟਰੈਕ ਜਾਰੀ ਹੋਣ ਜਾ ਰਿਹਾ ਹੈ । ਫਿਲਮ ਨੂੰ ਲੈ ਕੇ ਸ਼ੈਰੀ ਮਾਨ ਖਾਸੇ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਫਿਲਮ ਸਰੋਤਿਆਂ ਨੂੰ ਖੂਬ ਪਸੰਦ ਆਏਗੀ ।

Related Post