ਕਿਸ ਤਰ੍ਹਾਂ 'ਸ਼ਾਇਰ' ਬਣ ਗਏ ਬਲਜੀਤ ਘਰੂਣ

By  Shaminder September 18th 2018 07:49 AM

ਬਲਜੀਤ ਸਿੰਘ ਘਰੂਣ ਦਾ ਗੀਤ 'ਸ਼ਾਇਰ' ਰਿਲੀਜ਼ ਹੋ ਚੁੱਕਿਆ ਹੈ ।ਗਾਇਕ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ । ਇਸ ਗੀਤ 'ਚ ਬਲਜੀਤ ਸਿੰਘ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਸ਼ਾਇਰ ਕਿਵੇਂ ਬਣੇ । ਇਸ ਗੀਤ 'ਚ ਉਹ ਵਿਖਾਉਂਦੇ ਨੇ ਕਿ ਕਿਸ ਤਰ੍ਹਾਂ ਜ਼ਿੰਦਗੀ ਭਰ ਉਨ੍ਹਾਂ ਨੇ ਤਨਹਾ ਜ਼ਿੰਦਗੀ ਬਿਤਾਈ ,ਪਰ ਇੱਕ ਆਸ ਦੀ ਕਿਰਨ ਅਤੇ ਉਨ੍ਹਾਂ ਦੇ ਇੱਕਲੇਪਣ ਨੂੰ ਦੂਰ ਕਰਨ ਲਈ ਕਿਸੇ ਕੁੜ੍ਹੀ ਦਾ ਖਿਆਲ ਉਨ੍ਹਾਂ ਦੇ ਜ਼ਹਿਨ 'ਚ ਆਇਆ । ਪਰ ਉਹ ਕੁੜ੍ਹੀ ਵੀ ਉਨ੍ਹਾਂ ਦੀ ਤਨਹਾਈ ਨੂੰ ਦੂਰ ਨਹੀਂ ਕਰ ਸਕੀ ਅਤੇ ਫਿਰ ਤੋਂ ਉਨ੍ਹਾਂ ਨੂੰ ਤਨਹਾ ਹੀ ਜੀਣਾ ਪੈਂਦਾ ਹੈ । ਉਹ ਇਸ ਤਰ੍ਹਾਂ ਸ਼ਾਇਰ ਬਣ ਗਏ ।

ਹੋਰ ਵੇਖੋ : ਸ਼ੈਰੀ ਮਾਨ ਦੇ ਗੀਤ ‘ਕਿਊਟ ਮੁੰਡਾ’ ਨੇ ਖੱਟੇ 100 ਮਿਲੀਅਨ ਵਿਊਜ਼

https://www.instagram.com/p/Bnxbx1knyeF/?hl=en&taken-by=sharrymaan

ਇਸ ਗੀਤ ਨੂੰ ਬਲਜੀਤ ਘਰੂਣ ਨੇ ਆਪਣੀ ਅਵਾਜ਼ ਦਿੱਤੀ ਹੈ । ਜਦਕਿ ਇਸ ਗੀਤ ਦੇ ਬੋਲ ਵੀ ਬਲਜੀਤ ਹੋਰਾਂ ਵੱਲੋਂ ਹੀ ਲਿਖੇ ਗਏ ਹਨ । ਜਦਕਿ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਗਿਫਟਰੂਲਰ ਨੇ ।ਪੰਜਾਬੀ ਸ਼ਾਇਰੀ ਮਾਨ ਖੁਦ ਵੀ ਸ਼ਾਇਰੀ ਕਰਦੇ ਨੇ ਅਤੇ ਹੁਣ ਉਹ ਲੈ ਕੇ ਆ ਰਹੇ ਨੇ ਬਲਜੀਤ ਨੂੰ । ਬਲਜੀਤ ਨੇ ਇਸ ਤੋਂ ਪਹਿਲਾਂ 'ਬਚਪਨ' ਟਰੈਕ ਕੱਢਿਆ ਸੀ ,ਜਿਸ ਨੂੰ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ ।

ਇਸ ਗੀਤ 'ਚ ਉਨ੍ਹਾਂ ਨੇ ਬਚਪਨ ਤੋਂ ਪਈ ਇੱਕ ਬੱਚੀ ਨਾਲ ਸਾਂਝ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ ।ਪਰ ਜਦੋਂ ਜਵਾਨੀ 'ਚ ਇਸ ਪਿਆਰ ਦੀ ਸਮਝ ਆਉਂਦੀ ਹੈ ਤਾਂ ਉਹ ਸਾਂਝ ਸਿਰੇ ਨਹੀਂ ਚੜ੍ਹਦੀ । ਇਸ ਗੀਤ ਨੂੰ ਉਨ੍ਹਾਂ ਨੇ ਖੁਦ ਹੀ ਲਿਖਿਆ ਸੀ ,ਇਸ ਗੀਤ ਦਾ ਸੰਕਲਪ ਜਿੰਨਾ ਵਧੀਆ ਸੀ ਉਸ ਤੋਂ ਵੀ ਵਧੀਆ ਇਸ ਦੀ ਵੀਡਿਓ ਬਣਾਈ ਗਈ ਸੀ ਅਤੇ ਹੁਣ ਮੁੜ ਤੋਂ ਬਲਜੀਤ ਲੈ ਕੇ ਆ ਰਹੇ ਨੇ ਸ਼ਾਇਰ ।ਬਲਜੀਤ ਜਿੱਥੇ ਵਧੀਆ ਲੇਖਣੀ ਦੇ ਮਾਲਕ ਨੇ ,ਉੱਥੇ ਹੀ ਵਧੀਆ ਅਵਾਜ਼ ਵੀ ਪ੍ਰਮਾਤਮਾ ਨੇ ਉਨ੍ਹਾਂ ਨੂੰ ਬਖਸ਼ੀ ਹੈ । ਉਨ੍ਹਾਂ ਦਾ ਇਹ ਨਵਾਂ ਗੀਤ ਸਰੋਤਿਆਂ ਨੂੰ ਕਿੰਨਾ ਪਸੰਦ ਆਉਂਦਾ ਹੈ ,ਪਰ ਉਹ ਆਪਣੀ ਇਸ ਨਵੇਂ ਟਰੈਕ ਨੂੰ ਲੈ ਕੇ ਖਾਸੇ ਉਤਸ਼ਾਹਿਤ ਨੇ ।

Related Post