ਗਾਇਕ ਸ਼ੈਰੀ ਮਾਨ ਨੂੰ ਯਾਦ ਆਈਆਂ ‘ਪੀਯੂ ਦੀਆਂ ਯਾਰੀਆਂ’

By  Rupinder Kaler November 20th 2019 11:36 AM

ਗਾਇਕ ਸ਼ੈਰੀ ਮਾਨ ਯਾਰਾਂ ਦਾ ਯਾਰ ਹੈ ਜਿੱਥੇ ਉਸ ਨੇ ‘ਯਾਰ ਅਣਮੁੱਲੇ’ ਵਰਗਾ ਹਿੱਟ ਗਾਣਾ ਦੇ ਕੇ ਹਰ ਇੱਕ ਨੂੰ ਉਸ ਦੇ ਕਾਲਜ ਦੇ ਦਿਨ ਯਾਦ ਕਰਵਾ ਦਿੱਤੇ ਸਨ, ਉੱਥੇ ਹੁਣ ਉਸ ਨੂੰ ‘ਪੀਯੂ ਦੀਆਂ ਯਾਰੀਆਂ’ ਦੀ ਯਾਦ ਸਤਾਉਣ ਲੱਗੀ ਹੈ । ਸ਼ੈਰੀ ਮਾਨ ਛੇਤੀ ਹੀ ‘ਪੀਯੂ ਦੀਆਂ ਯਾਰੀਆਂ’ ਟਾਈਟਲ ਹੇਠ ਨਵਾਂ ਗਾਣਾ ਲੈ ਕੇ ਆ ਰਹੇ । ਜਿਸ ਦਾ ਪੋਸਟਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।

https://www.instagram.com/p/B5Ex2k0Hheq/

ਸ਼ੈਰੀ ਦੇ ਇਸ ਗਾਣੇ ਦੇ ਬੋਲ ਜੱਸੀ ਲੋਖਾ ਨੇ ਲਿਖੇ ਹਨ ਤੇ ਗਾਣੇ ਨੂੰ ਗਿਫਟਰੂਲਰ ਨੇ ਆਪਣੇ ਸੰਗੀਤ ਨਾਲ ਸਜਾਇਆ ਹੈ । ਵੀਡੀਓ ਬੁਰਜ ਸ਼ਾਹ ਗਰੁੱਪ ਨੇ ਬਣਾਇਆ ਹੈ । ਸ਼ੈਰੀ ਦਾ ਇਹ ਗਾਣਾ 22 ਨਵੰਬਰ ਨੂੰ ਰਿਲੀਜ਼ ਹੋਵੇਗਾ ।

ਇਸ ਗਾਣੇ ਨੂੰ ਲੈ ਕੇ ਉਸ ਦੇ ਚਾਹੁਣ ਵਾਲਿਆਂ ਵਿੱਚ ਕਾਫੀ ਉਤਸ਼ਾਹ ਹੈ, ਜਿਸ ਦਾ ਅੰਦਾਜ਼ਾ ਸ਼ੈਰੀ ਦੇ ਇੰਸਟਾਗ੍ਰਾਮ ’ਤੇ ਕੀਤੇ ਗਏ ਕਮੈਂਟਾਂ ਤੋਂ ਲਗਾਇਆ ਜਾ ਸਕਦਾ ਹੈ ।ਸੋ ਸ਼ੈਰੀ ਦੇ ਇਸ ਗਾਣੇ ਨੂੰ ਸੁਣਕੇ ਕਿਸ ਨੂੰ ‘ਪੀਯੂ ਦੀਆਂ ਯਾਰੀਆਂ’ ਦੀ ਯਾਦ ਆਉਂਦੀ ਹੈ, ਇਹ ਗਾਣਾ ਰਿਲੀਜ਼ ਹੋਣ ਤੋਂ ਬਾਅਦ ਹੀ ਕਿਹਾ ਜਾ ਸਕੇਗਾ ।

https://www.instagram.com/p/B5CWjEdnN5F/

Related Post