ਅੱਜ ਹੈ ਅਦਾਕਾਰ ਸ਼ਵਿੰਦਰ ਮਾਹਲ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਫ਼ਿਲਮਾਂ ’ਚ ਹੋਈ ਐਂਟਰੀ

By  Rupinder Kaler September 5th 2019 10:38 AM -- Updated: September 5th 2019 10:43 AM

ਪਾਲੀਵੁੱਡ ਦੇ ਅਦਾਕਾਰ ਸ਼ਵਿੰਦਰ ਮਾਹਲ ਦਾ ਅੱਜ ਜਨਮ ਦਿਨ ਹੈ । ਸ਼ਵਿੰਦਰ ਮਾਹਲ ਉਹ ਅਦਾਕਾਰ ਹੈ ਜਿਸ ਦੀ ਅਦਾਕਾਰੀ ਸਾਨੂੰ ਸਿਲਵਰ ਸਕਰੀਨ ਦੇ ਨਾਲ-ਨਾਲ ਛੋਟੇ ਪਰਦੇ ਤੇ ਵੀ ਦੇਖਣ ਨੂੰ ਮਿਲਦੀ ਹੈ । ਇਸ ਆਰਟੀਕਲ ਵਿੱਚ ਉਹਨਾਂ ਦੇ ਜਨਮ ਦਿਨ ਤੇ ਤੁਹਾਨੂੰ ਕੁਝ ਖ਼ਾਸ ਗੱਲਾਂ ਦੱਸਾਂਗੇ । ਇਹ ਗੱਲਾਂ ਸ਼ਾਇਦ ਤੁਹਾਨੂੰ ਪਤਾ ਨਾ ਹੋਣ । ਸ਼ਵਿੰਦਰ ਮਾਹਲ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਨਮ ਰੂਪਨਗਰ ਦੇ ਪਿੰਡ ਬੰਦੇ ਮਾਹਲਾਂ ਵਿੱਚ ਹੋਇਆ ਸੀ । ਸ਼ਵਿੰਦਰ ਨੂੰ ਬਚਪਨ ਵਿੱਚ ਹੀ ਫ਼ਿਲਮਾਂ ਦੇਖਣਾ ਦਾ ਸ਼ੌਂਕ ਸੀ ਇਹੀ ਸ਼ੌਂਕ ਉਸ ਨੂੰ ਫ਼ਿਲਮ ਨਗਰੀ ਮੁੰਬਈ ਲੈ ਆਇਆ।

https://www.instagram.com/p/-afAaYK15D/

ਸ਼ੁਰੂ ਦੇ ਦਿਨਾਂ ਵਿੱਚ ਸ਼ਵਿੰਦਰ ਨੇ ਡਾਇਰੈਕਟਰ ਸ਼ੇਖਰ ਪ੍ਰੋਰਤ ਦੇ ਨਾਟਕ ‘ਰਫੀਕੇ ਹਯਾਤ’ ਵਿੱਚ ਕੰਮ ਕੀਤਾ ।ਇਸ ਸਭ ਦੇ ਚਲਦੇ ਉਸ ਨੂੰ ਫ਼ਿਲਮਾਂ ਵਿੱਚ ਵੀ ਕੰਮ ਮਿਲਣ ਲੱਗ ਗਿਆ । ਉਹਨਾਂ ਦੀ ਪਹਿਲੀ ਪੰਜਾਬੀ ਫਿਲਮ ਦੀ ਗੱਲ ਕੀਤੀ ਜਾਵੇ ਤਾਂ ‘ਪਟਵਾਰੀ’ ਉਹਨਾਂ ਦੀ ਪਹਿਲੀ ਪੰਜਾਬੀ ਫ਼ਿਲਮ ਸੀ ।

https://www.instagram.com/p/BzaMefOgOkx/

ਇਸ ਤੋਂ ਇਸ ਤੋਂ ਇਲਾਵਾ ‘ਪਛਤਾਵਾ’, ‘ਪੁੱਤ ਸਰਦਾਰਾਂ ਦੇ’, ‘ਜੋਰਾ ਜੱਟ’, ‘ਲਲਕਾਰਾ ਜੱਟੀ ਦਾ’, ‘ਕਲਯੁੱਗ’, ‘ਬਾਗੀ ਸੂਰਮੇ’, ‘ਧੀ ਜੱਟ ਦੀ’, ‘ਦੇਸੋਂ-ਪ੍ਰਦੇਸ’, ‘ਮੈਂ ਮਾਂ ਪੰਜਾਬ ਦੀ’, ‘ਦੂਰ ਨਹੀਂ ਨਨਕਾਣਾ’, ‘ਗਵਾਹੀ ਜੱਟ ਦੀ’, ‘ਯਾਰ ਮੇਰਾ ਪ੍ਰਦੇਸੀ’, ‘ਜੱਗ ਜਿਉਂਦਿਆਂ ਦੇ ਮੇਲੇ’, ‘ਹੀਰ ਰਾਂਝਾ’, ‘ਸੁਖਮਨੀ’, ‘ਆਪਣੀ ਬੋਲੀ ਆਪਣਾ ਦੇਸ’, ‘ਮੇਲ ਕਰਾਦੇ ਰੱਬਾ’ ਕਈ ਫ਼ਿਲਮਾਂ ਵਿੱਚ ਵੱਖ-ਵੱਖ ਕਿਰਦਾਰ ਨਿਭਾਏ ।

https://www.instagram.com/p/Bzk7Hn8FvgC/

ਵੱਡੇ ਪਰਦੇ ਤੇ ਹੀ ਨਹੀਂ ਸ਼ਵਿੰਦਰ ਦੀ ਅਦਾਕਾਰੀ ਛੋਟੇ ਪਰਦੇ ਤੇ ਵੀ ਦੇਖਣ ਨੂੰ ਮਿਲੀ ਉਹਨਾਂ ਨੇ ਧਾਰਮਿਕ ਲੜੀਵਾਰ ‘ਮਹਾਂਭਾਰਤ’ ਵਿਚ ਨਿਭਾਈ ਸ਼ਿਵਜੀ ਦੀ ਭੂਮਿਕਾ ਅਤੇ ਪਰਸ਼ੂ ਰਾਮ ਦੀ ਭੂਮਿਕਾ ਨਾਲ ਹਰ ਇੱਕ ਦਾ ਦਿਲ ਜਿੱਤ ਲਿਆ ਸੀ ।

ਇਸ ਤੋਂ ਇਲਾਵਾ ਉਹਨਾਂ ਨੇ ‘ਰਾਣੋ’, ‘ਦੋ ਅਕਾਲ ਗੜ੍ਹ’, ‘ਤੂਤਾਂ ਵਾਲਾ ਖੂਹ’, ‘ਚੰਡੀਗੜ੍ਹ ਕੈਂਪਸ’, ‘ਪੂਰਨ ਭਗਤ’, ‘ਕ੍ਰਿਸ਼ਨਾ’, ‘ਟੀਪੂ ਸੁਲਤਾਨ’, ‘ਪਰਮਵੀਰ ਚੱਕਰ’, ‘ਮੀਤ ਮਿਲਾ ਦੇ ਰੱਬਾ’, ‘ਚੰਨ ਚੜ੍ਹਿਆ ਸਮੁੰਦਰੋਂ ਪਾਰ’ ਵਿੱਚ ਵੀ ਕੰਮ ਕੀਤਾ ।ਸ਼ਵਿੰਦਰ ਉਹ ਅਦਾਕਾਰ ਹੈ ਜਿਹੜਾ ਸਮੇਂ ਦਾ ਹਾਣੀ ਹੈ । ਉਸ ਦੀ ਅਦਾਕਾਰੀ ਨੂੰ ਲੋਕ ਅੱਜ ਵੀ ਉਸੇ ਤਰ੍ਹਾਂ ਪਸੰਦ ਕਰਦੇ ਹਨ ਜਿਸ ਤਰ੍ਹਾਂ ਪਹਿਲਾ ਕਰਦੇ ਸਨ ।

Related Post