ਆਪਣੀ ਅਦਾਕਾਰੀ ਨਾਲ ਅਮਿੱਟ ਛਾਪ ਛੱਡਣ ਵਾਲੇ ਸ਼ਵਿੰਦਰ ਮਾਹਲ ਦਾ ਅੱਜ ਜਨਮ ਦਿਨ 

By  Shaminder September 5th 2018 09:47 AM

ਸ਼ਵਿੰਦਰ ਮਾਹਲ Shavinder Mahal ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦਾ ਜਨਮ ਦਿਨ ਪੰਜ ਸਤੰਬਰ 1957 ਨੂੰ ਹੋਇਆ ਸੀ ।ਉਹ ਪਾਲੀਵੁੱਡ  'ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ 'ਚ ਅਮਿੱਟ ਛਾਪ ਛੱਡਣ ਵਾਲੇ ਐਕਟਰ ਸ਼ਵਿੰਦਰ ਮਾਹਲ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ । ਸ਼ਵਿੰਦਰ ਮਾਹਲ ਨੇ ਹਰ ਫਿਲਮ 'ਚ ਹਰ ਕਿਰਦਾਰ ਨੂੰ ਜੀਅ ਕੇ ਵਿਖਾਇਆ ਹੈ ।

ਇਹੀ ਕਾਰਨ ਹੈ ਕਿ ਉਨ੍ਹਾਂ ਦੀ ਫਿਲਮ ਦਾ ਕਿਰਦਾਰ ਜਾਨਦਾਰ ਰਿਹਾ ਹੈ ।ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਵਿੰਦਰ ਮਾਹਲ  ਇਹੀ ਕਾਰਨ ਹੈ ਕਿ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਪਸੰਦ ਵੀ ਕੀਤਾ ਗਿਆ ।ਸ਼ਵਿੰਦਰ ਮਾਹਲ ਪੰਜਾਬੀ ਫਿਲਮਾਂ ਦੇ ਅਦਾਕਾਰ ਹੋਣ ਦੇ ਨਾਲ-ਨਾਲ ਐਂਕਰਿੰਗ ਅਤੇ  ਨਿਰਦੇਸ਼ਨ 'ਚ ਵੀ ਹੱਥ ਆਜ਼ਮਾ ਚੁੱਕੇ ਨੇ । ਉਨ੍ਹਾਂ ਨੇ ਆਪਣੀ ਐਕਟਿੰਗ ਕਰੀਅਰ ਦੀ ਸ਼ੁਰੂਆਤ 'ਮਹਾਭਾਰਤ' ਅਤੇ 'ਪਰਸ਼ੂਰਾਮ' ਵਰਗੇ ਟੀਵੀ ਸੀਰੀਅਲ ਤੋਂ ਕੀਤੀ ਸੀ ।

ਉਨ੍ਹਾਂ ਦੀ ਪਹਿਲੀ ਫਿਲਮ 'ਪਛਤਾਵਾ' ਸੀ ਜੋ ੧੯੯੬ 'ਚ ਰਿਲੀਜ਼ ਹੋਈ ਸੀ ।ਹੁਣ ਤੱਕ ਉਹ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਨੇ । ਇਸ ਤੋਂ ਇਲਾਵਾ ਸ਼ਵਿੰਦਰ ਮਾਹਲ ਨੇ 'ਬਾਗੀ ਸੂਰਮੇ', 'ਪੁੱਤ ਸਰਦਾਰਾਂ ਦੇ','ਮੈਂ ਮਾਂ ਪੰਜਾਬ ਦੀ' ਵਰਗੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ।ਉਨ੍ਹਾਂ ਨੂੰ ਫਿਲਮਾਂ 'ਚ ਵਧੀਆ ਅਦਾਕਾਰੀ ਕਾਰਨ ਕਈ ਵਾਰ ਐਵਾਰਡ ਵੀ ਮਿਲ ਚੁੱਕਿਆ ਹੈ ।ਇਨ੍ਹਾਂ ਤੋਂ ਇਲਾਵਾ 'ਧਰਤੀ', 'ਮੇਲ ਕਰਾ ਦੇ ਰੱਬਾ', 'ਯਾਰ ਅਣਮੁੱਲੇ', 'ਯਾਰਾਂ ਨਾਲ ਬਹਾਰਾਂ','ਰੰਗੀਲੇ' ਅਤੇ ਅੰਬਰਸਰੀਆ ਵਰਗੀਆਂ ਕਈ ਸੁਪਰਹਿੱਟ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾ ਚੁੱਕੇ ਨੇ ।

Related Post