ਗਾਇਕ ਸ਼ੀਰਾ ਜਸਵੀਰ ਨੇ ਆਪਣੇ ਗੀਤ ‘ਚ ਸਮਾਜ ਦੇ ਕਈ ਮੁੱਦਿਆਂ ਨੂੰ ਉਘਾੜਨ ਦੀ ਕੀਤੀ ਕੋਸ਼ਿਸ਼

By  Shaminder April 30th 2020 11:59 AM

ਗਾਇਕ ਸ਼ੀਰਾ ਜਸਵੀਰ ਆਪਣੇ ਨਵੇਂ ਗੀਤ ਨਾਲ ਹਾਜ਼ਰ ਹੋਏ ਨੇ । ਇਸ ਖ਼ੂਬਸੂਰਤ ਗੀਤ ਨੂੰ ਉਨ੍ਹਾਂ ਨੇ ‘ਇਤਬਾਰ’ ਟਾਈਟਲ ਹੇਠ ਰਿਲੀਜ਼ ਕੀਤਾ ਹੈ । ਇਸ ਗੀਤ ਨੂੰ ਸ਼ੀਰਾ ਜਸਵੀਰ ਨੇ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ।ਗੀਤ ਦੇ ਬੋਲ ਪ੍ਰੀਤ ਢੋਲ ਮਾਜਰਾ ਵੱਲੋਂ ਲਿਖੇ ਗਏ ਹਨ ।ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

ਇਸ ਗੀਤ ‘ਚ ਯਕੀਨ ਦੀ ਗੱਲ ਕੀਤੀ ਗਈ ਹੈ ਕਿ ਕਿਸ ‘ਤੇ ਯਕੀਨ ਕੀਤਾ ਜਾਵੇ ਕਿਉਂਕਿ ਹਰ ਸ਼ੈਅ ਤੋਂ ਉਨ੍ਹਾਂ ਦਾ ਵਿਸ਼ਵਾਸ਼ ਉੱਠ ਗਿਆ ਹੈ ।ਇਸ ਗੀਤ ‘ਚ ਜਿੱਥੇ ਉਨਾਂ ਨੇ ਸਿਆਸੀ ਆਗੂਆਂ ‘ਤੇ ਤੰਜ਼ ਕੱਸਿਆ ਹੈ, ਉੱਥੇ ਹੀ ਅਜੋਕੀ ਸਥਿਤੀ ‘ਚ ਕਿਸਾਨੀ ਦੀ ਹਾਲਤ ਨੂੰ ਵੀ ਬਿਆਨ ਕੀਤਾ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਗੀਤ ‘ਚ ਸ਼ੀਰਾ ਜਸਵੀਰ ਨੇ ਸਮਾਜ ਦੇ ਕਈ ਮੁੱਦਿਆਂ ਨੂੰ ਉਘਾੜਨ ਦੀ ਕੋਸ਼ਿਸ਼ ਕੀਤੀ ਹੈ ।  ਸ਼ੀਰਾ ਜਸਵੀਰ ਦੇ ਪ੍ਰਸ਼ੰਸਕਾਂ ਵੱਲੋਂ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Related Post