ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਗਿੱਲ ਨੇ ਸ਼ਹਿਨਾਜ਼ ਨੂੰ ਸਭ ਦੇ ਸਾਹਮਣੇ ਕੱਢੀਆਂ ਗਾਲਾਂ ….!

By  Rupinder Kaler March 5th 2020 11:46 AM

ਟੀਵੀ ਦੇ ਇੱਕ ਰਿਆਲਟੀ ਸ਼ੋਅ ਵਿੱਚ ਸ਼ਹਿਨਾਜ਼ ਗਿੱਲ ਦੇ ਨਾਲ ਉਸ ਦਾ ਭਰਾ ਸ਼ਹਿਬਾਜ਼ ਗਿੱਲ ਵੀ ਨਜ਼ਰ ਆ ਰਿਹਾ ਹੈ । ਦੋਹਾਂ ਭੈਣ ਭਰਾਵਾਂ ਦੀ ਜੋੜੀ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ । ਪਰ ਹੁਣ ਦੋਹਾਂ ਵਿੱਚ ਕਿਸੇ ਜੀਜ਼ ਨੂੰ ਲੈ ਕੇ ਕੇ ਸ਼ੋਅ ਵਿੱਚ ਜ਼ਬਰਦਸਤ ਝਗੜਾ ਹੋਇਆ ਹੈ । ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ।

https://www.instagram.com/p/B9MTFHEh6H6/

ਇਸ ਵੀਡੀਓ ਵਿੱਚ ਸ਼ਹਿਨਾਜ਼ ਗਿੱਲ ਆਪਣੇ ਭਰਾ ਸ਼ਹਿਬਾਜ਼ ਨੂੰ ਕਹਿੰਦੀ ਹੈ ਕਿ ‘ ਤੈਨੂੰ ਹੁਣੇ ਸ਼ੋਅ ਵਿੱਚੋਂ ਬਾਹਰ ਕੱਢ ਦਵਾਂਗੀ ਜੇਕਰ ਬਕਵਾਸ ਕਰੇਂਗਾ ਤਾਂ, ਬੱਚੀ ਨਹੀਂ ਹਾਂ ਮੈਂ, ਤੂੰ ਇੱਥੇ ਬੈਠਿਆ ਹੈ ਮੇਰੀ ਵਜ੍ਹਾ ਕਰਕੇ , ਲਿਮਿਟ ਵਿੱਚ ਰਹਿ’। ਇਸ ਦੇ ਜਵਾਬ ਵਿੱਚ ਸ਼ਹਿਬਾਜ਼ ਕਹਿੰਦਾ ਹੈ ‘ਤੂੰ ਜ਼ਿਆਦਾ ਨਾ ਬੋਲ , ਫਿਰ ਸ਼ਹਿਨਾਜ਼ ਕਹਿੰਦੀ ਹੈ ਤੂੰ ਮੈਨੂੰ ਗਾਲਾਂ ਕੱਢਣ ਵਾਲਾ ਕੌਣ ਹੁੰਦਾ ਹੈ’ ।

ਸ਼ਹਿਨਾਜ਼ ਕਹਿੰਦੀ ਹੈ ਕਿ ‘ ਜੇਕਰ ਈਗੋ ਦੀ ਗੱਲ ਹੈ ਤਾਂ ਇੱਥੋਂ ਚਲਾ ਜਾਂ ਇੱਥੇ ਨਹੀਂ ਸੀ ਆਉਣਾ ਚਾਹੀਦਾ, ਇੱਥੋਂ ਚਲਾ ਜਾ’ । ਇਸ ਤੋਂ ਬਾਅਦ ਸ਼ਹਿਨਾਜ਼ ਰੋਣ ਲੱਗ ਜਾਂਦੀ ਹੈ ਤੇ ਸ਼ਹਿਬਾਜ਼ ਵੀ ਭਾਵੁਕ ਹੋ ਜਾਂਦਾ ਹੈ । ਇਸ ਤੋਂ ਬਾਅਦ ਸਾਰੇ ਸ਼ਹਿਨਾਜ਼ ਨੂੰ ਦਿਲਾਸਾ ਦੇਣ ਲੱਗ ਜਾਂਦੇ ਹਨ ਤੇ ਸ਼ਹਿਨਾਜ਼ ਦੱਸਦੀ ਹੈ ਕਿ ਉਸ ਦੀ ਮਾਂ ਉਸ ਲਈ ਕਿਸ ਤਰ੍ਹਾਂ ਦਾ ਪਤੀ ਚਾਹੁੰਦੀ ਹੈ ।

https://www.instagram.com/p/B8OCUP2BeCR/

Related Post