ਸ਼ਹਿਨਾਜ਼ ਗਿੱਲ ’ਤੇ ਇਸ ਤਰ੍ਹਾਂ ਦੇ ਲੱਗ ਰਹੇ ਸਨ ਇਲਜ਼ਾਮ, ਇਸ ਬੰਦੇ ਨੇ ਸਭ ਦੀ ਬੋਲਤੀ ਕੀਤੀ ਬੰਦ

By  Rupinder Kaler May 12th 2020 12:18 PM

ਸ਼ਹਿਨਾਜ਼ ਗਿੱਲ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਟੀਵੀ ਇੰਡਸਟਰੀ ਦਾ ਵੀ ਮੰਨਿਆ ਪ੍ਰਮੰਨਿਆ ਚਿਹਰਾ ਬਣ ਗਈ ਹੈ । ਇੱਕ ਰਿਆਲਟੀ ਸ਼ੋਅ ਤੋਂ ਬਾਅਦ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਿੱਚ ਜ਼ਬਰਦਸਤ ਇਜ਼ਾਫਾ ਹੋਇਆ ਹੈ, ਜਿਸ ਕਰਕੇ ਸ਼ਹਿਨਾਜ਼ ਗਿੱਲ ਰਾਤੋ ਰਾਤ ਸੋਸ਼ਲ ਮੀਡੀਆ ਦੀ ਰਾਣੀ ਬਣ ਗਈ ਹੈ । ਇੱਥੇ ਹੀ ਬਸ ਨਹੀਂ ਉਹਨਾਂ ਦੀ ਫੈਨ ਫਾਲੋਵਿੰਗ ਲਗਾਤਾਰ ਵੱਧਦੀ ਜਾ ਰਹੀ ਹੈ ।

https://www.instagram.com/p/B_rgwcQBfNt/

ਸ਼ਹਿਨਾਜ਼ ਗਿੱਲ ਨੂੰ ਇੰਸਟਾਗ੍ਰਾਮ ਤੇ 4.8 ਮਿਲੀਅਨ, ਟਵਿੱਟਰ ’ਤੇ 268ਕ ਫਾਲੋਵਰ ਤੇ ਟਿੱਕ ਟਾਕ ਤੇ 6.8 ਮਿਲੀਅਨ ਲੋਕ ਫਾਲੋ ਕਰਦੇ ਹਨ । ਬੀਤੇ ਕੁਝ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਸ਼ਹਿਨਾਜ਼ ਗਿੱਲ ਦੀ ਇਹ ਫੈਨ ਫਾਲੋਵਿੰਗ ਫੇਕ ਹੈ, ਇਸ ਸਭ ਦੇ ਚਲਦੇ ਮਨੂੰ ਪੰਜਾਬੀ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ । ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਕਿ ਸ਼ਹਿਨਾਜ਼ ਗਿੱਲ ਦੇ ਫੈਨ ਫੇਕ ਨਹੀਂ ਹਨ ।

https://www.instagram.com/p/B-Myd7jFS7t/

ਸ਼ਹਿਨਾਜ਼ ਗਿੱਲ ਨੂੰ ਚਾਹੁਣ ਵਾਲੇ ਲੋਕ ਉਸ ਨੂੰ ਪਸੰਦ ਕਰਦੇ ਹਨ ਤੇ ਉਸ ਨੂੰ ਫਾਲੋ ਵੀ ਕਰਦੇ ਹਨ । ਉਹਨਾਂ ਨੇ ਕਿਹਾ ਕਿ ਕੁਝ ਸਿਤਾਰੇ ਫੇਕ ਫਾਲੋਆਰਜ਼ ਨਾਲ ਸੋਸ਼ਲ ਮੀਡੀਆ ਤੇ ਰਾਜ ਕਰਦੇ ਹਨ ਪਰ ਸ਼ਹਿਨਾਜ਼ ਦਾ ਨਾਂਅ ਇਸ ਲਿਸਟ ਵਿੱਚ ਨਹੀਂ ਆਉਂਦਾ ।

https://www.instagram.com/p/B_AD31VF1fS/

Related Post