ਸ਼ਹਿਨਾਜ਼ ਗਿੱਲ ਨੇ ਇੱਕ ਵਾਰ ਫਿਰ ਹਿਮਾਂਸ਼ੀ ਖੁਰਾਣਾ ਨਾਲ ਲਿਆ ਪੰਗਾ, ਨਵੇਂ ਗਾਣੇ ਦਾ ਇਸ ਤਰ੍ਹਾਂ ਉਡਾਇਆ ਮਜ਼ਾਕ, ਵੀਡੀਓ ਹੋ ਰਿਹਾ ਹੈ ਵਾਇਰਲ

By  Rupinder Kaler March 7th 2020 11:28 AM

ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਪੰਜਾਬੀ ਇੰਡਸਟਰੀ ਦੇ ਚਰਚਿਤ ਨਾਂਅ ਹਨ । ਦੋਹਾਂ ਦੀ ਕੰਟਰੋਵਰਸੀ ਤੋਂ ਹਰ ਕੋਈ ਜਾਣੂ ਹੈ । ਇਸ ਤੋਂ ਇਲਾਵਾ ਦੋਹਾਂ ਨੇ ਹਾਲ ਹੀ ਵਿੱਚ ਇੱਕ ਰਿਆਲਟੀ ਸ਼ੋਅ ਵਿੱਚ ਹਿੱਸਾ ਲਿਆ ਸੀ । ਇਸ ਸ਼ੋਅ ਤੋਂ ਬਾਅਦ ਦੋਹਾਂ ਦੀ ਕੰਟਰੋਵਰਸੀ ਤੋਂ ਹਰ ਕੋਈ ਜਾਣੂ ਹੋ ਗਿਆ ਸੀ । ਇਸ ਸਭ ਦੇ ਚਲਦੇ ਸ਼ਹਿਨਾਜ਼ ਗਿੱਲ ਨੇ ਇੱਕ ਵਾਰ ਫਿਰ ਹਿਮਾਂਸ਼ੀ ਖੁਰਾਣਾ ਦੇ ਗਾਣੇ ਦਾ ਮਜ਼ਾਕ ਉਡਾਇਆ ਹੈ ।

https://www.instagram.com/p/B9Z1oi6Bi_b/

ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ , ਜਿਸ ਵਿੱਚ ਸ਼ਹਿਨਾਜ਼ ਹਿਮਾਂਸ਼ੀ ਦੇ ਗਾਣੇ ਦਾ ਮਜ਼ਾਕ ਬਣਾਉਂਦੀ ਨਜ਼ਰ ਆ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮਾਂਸ਼ੀ ਨੇ ਹਾਲ ਹੀ ਵਿੱਚ ‘ਓਹਦੀ ਸ਼ਰੇਆਮ’ ਟਾਈਟਲ ਹੇਠ ਗਾਣਾ ਰਿਲੀਜ਼ ਕੀਤਾ ਸੀ । ਇਹ ਗਾਣਾ ਹਿਮਾਂਸ਼ੀ ਨੇ ਖੁਦ ਗਾਇਆ ਹੈ ।

https://www.instagram.com/p/B85sAuhhpEj/

ਜਿਸ ਨੂੰ ਦੇਖ ਕੇ ਸ਼ਹਿਨਾਜ਼ ਹਿਮਾਂਸ਼ੀ ਦੀ ਐਕਟਿੰਗ ਦਾ ਮਜ਼ਾਕ ਉਡਾ ਰਹੀ ਹੈ । ਇਹ ਵੀਡੀਓ ਸੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਇਸ ਵੀਡੀਓ ਤੇ ਹਿਮਾਂਸ਼ੀ ਨੇ ਫ਼ਿਲਹਾਲ ਕੋਈ ਰਿਐਕਸ਼ਨ ਨਹੀਂ ਦਿੱਤਾ ।

https://www.instagram.com/p/B9a9JhpnSwo/

Related Post