ਸ਼ਹਿਨਾਜ਼ ਗਿੱਲ ਨੇ ਆਪਣੀ ਮੰਗਣੀ ਨੂੰ ਲੈ ਕੇ ਕਹੀ ਇਹ ਗੱਲ

By  Rupinder Kaler November 7th 2020 05:10 PM

ਸ਼ਹਿਨਾਜ਼ ਗਿੱਲ ਹਾਲ ਹੀ ਵਿੱਚ ਗਾਇਕ ਅਰਜੁਨ ਕਾਨੂਗੋ ਨਾਲ ਇੰਸਟਾਗ੍ਰਾਮ ਤੇ ਲਾਈਵ ਆਈ ਸੀ ਸੀ । ਇਸ ਲਾਈਵ ਦੌਰਾਨ ਜਦੋਂ ਸ਼ਹਿਨਾਜ਼ ਤੇ ਅਰਜੁਨ ਨੂੰ ਪੁੱਛਿਆ ਗਿਆ ਕਿ ਉਹ ਮੰਗਣੀ ਕਦੋਂ ਕਰ ਰਹੇ ਹਨ ਤਾਂ ਸ਼ਹਿਨਾਜ਼ ਨੇ ਕਿਹਾ ‘ਮੇਰੀ ? ਮੇਰੀ ਨਹੀਂ ਹੋਏਗੀ ਯਾਰ । ਮੇਰੀ ਇਸ ਤਰ੍ਹਾਂ ਦੀ ਕਿਸਮਤ ਕਿੱਥੇ’ ।

Shehnaaz Gill Talks About Her Weight Loss Journey

ਹੋਰ ਪੜ੍ਹੋ :

ਧਰਮੇਂਦਰ ਪ੍ਰਤਾਪ ਸਿੰਘ ਦੀ ਲੰਬਾਈ ਬਣੀ ਉਸ ਲਈ ਮੁਸੀਬਤ, ਨਹੀਂ ਮਿਲ ਰਹੀ ਵਿਆਹ ਲਈ ਕੁੜੀ

ਗਾਇਕ ਸੁਰਜੀਤ ਭੁੱਲਰ ਦੇ ਭਰਾ ਬਖਸ਼ੀਸ਼ ਸਿੰਘ ਦੀ ਹਾਦਸੇ ‘ਚ ਮੌਤ

Tony Kakkar And Shehnaaz Gill Latest Song Kurta Pajama Released

ਸ਼ਹਿਨਾਜ਼ ਦੀ ਇਹ ਗੱਲ ਸੁਣਕੇ ਅਰਜੁਨ ਹੱਸ ਪੈਂਦੇ ਹਨ । ਦੋਵੇਂ ਲਾਈਵ ਸੈਸ਼ਨ ਦੌਰਾਨ ਕਾਫੀ ਮਸਤੀ ਕਰਦੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਇਸ ਜੋੜੀ ਦਾ ਗਾਣਾ ‘ਵਾਦਾ ਹੈ’ ਰਿਲੀਜ਼ ਹੋਇਆ ਹੈ । ਇਸ ਗਾਣੇ ਨੂੰ ਅਰਜੁਨ ਨੇ ਗਾਇਆ ਹੈ ਤੇ ਕੰਪੋਜ ਵੀ ਖੁਦ ਕੀਤਾ ਹੈ ।

shehnaz-gill

ਇਸ ਤੋਂ ਪਹਿਲਾਂ ਵੀ ਇਸ ਜੋੜੀ ਦਾ ਇੱਕ ਗਾਣਾ ਰਿਲੀਜ਼ ਹੋਇਆ ਸੀ । ਜਿਸ ਦੀ ਕਾਫੀ ਤਾਰੀਫ ਹੋਈ ਸੀ । ਪ੍ਰਸ਼ੰਸਕਾਂ ਨੂੰ ਸ਼ਹਿਨਾਜ਼ ਦੀ ਆਵਾਜ਼ ਕਾਫੀ ਪਸੰਦ ਆਈ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਹਿਨਾਜ਼ ਦੇ ਬਿੱਗ ਬਾਸ ‘ਚ ਆਉਣ ਤੋਂ ਬਾਅਦ ਕਾਫੀ ਫੈਨ ਫਾਲੋਵਿੰਗ ਵਧੀ ਹੈ । ਹਾਲ ਹੀ ਵਿੱਚ ਉਸ ਨੇ ਆਪਣੀ ਲੁੱਕ ਵਿੱਚ ਵੀ ਬਦਲਾਅ ਲਿਆਂਦਾ ਹੈ । ਜਿਹੜਾ ਕਿ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Related Post