ਜਦੋਂ ਸ਼ਹਿਨਾਜ਼ ਗਿੱਲ ਨੇ ਲਾਈਵ ਸੈਸ਼ਨ ਦੌਰਾਨ ਇਸ ਬੰਦੇ ਦੇ ਜੜ ਦਿੱਤਾ ਥੱਪੜ …!

By  Rupinder Kaler August 3rd 2020 07:12 AM

ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾਂਦਾ ਹੈ । ਇਸ ਸਭ ਦੇ ਚਲਦੇ ਇਹ ਜੋੜੀ ਇੰਸਟਾਗ੍ਰਾਮ 'ਤੇ ਲਾਈਵ ਹੋਈ ਹੈ । ਇਸ ਦੌਰਾਨ ਇਸ ਜੋੜੀ ਖੂਬ ਮਸਤੀ ਕੀਤੀ। ਇਸ ਦੌਰਾਨ ਸਿਧਾਰਥ ਨੇ ਸ਼ਹਿਨਾਜ਼ ਗਿੱਲ ’ਤੇ ਕਮੈਂਟ ਕਰਦੇ ਹੋਏ ਕਿਹਾ ਕਿ "ਤੁਸੀਂ ਖਾ ਕਿਉਂ ਨਹੀਂ ਰਹੇ, ਤੁਸੀਂ ਏਨੇਂ ਪਤਲੇ ਕਿਵੇਂ ਹੋ ਗਏ। ਵਰਕਆਊਟ ਕਰ ਰਹੇ ਹੋ।"

https://www.instagram.com/tv/CDWT3ffpXu_/?utm_source=ig_embed

ਸਿਧਾਰਥ ਦੀ ਗੱਲ ਸੁਣਨ 'ਤੇ ਸ਼ਹਿਨਾਜ਼ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਪੂਰੀ ਡਾਈਟ ਦੱਸੀ। ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਤੇ ਲੋਕ ਇਸ 'ਤੇ ਆਪਣੀ ਫੀਡਬੈਕ ਵੀ ਦੇ ਰਹੇ ਹਨ। ਇਸੇ ਦੌਰਾਨ ਜਦੋਂ ਪ੍ਰਸ਼ੰਸਕਾਂ ਨੇ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਤੋਂ ਪੁੱਛਿਆ ਕਿ ਤੁਸੀਂ ਏਨੀਂ ਲੜਾਈ ਕਿਉਂ ਕਰਦੇ ਹੋ?

https://www.instagram.com/p/CDWum52Jshz/?utm_source=ig_embed

ਸਿਧਾਰਥ ਇਸ 'ਤੇ ਪ੍ਰਸ਼ੰਸਕਾਂ ਨੂੰ ਯਕੀਨ ਦਿਵਾਉਣਾ ਸ਼ੁਰੂ ਕਰਦਾ ਹੈ, ਪਰ ਉਦੋਂ ਹੀ ਸ਼ਹਿਨਾਜ਼, ਸ਼ੁਕਲਾ ਨੂੰ ਥੱਪੜ ਮਾਰ ਦਿੰਦੀ ਹੈ। ਇਸ 'ਤੇ ਸਿਧਾਰਥ ਗੁੱਸੇ ਨਾਲ ਸ਼ਹਿਨਾਜ਼ ਨੂੰ ਵੇਖਣਾ ਸ਼ੁਰੂ ਕਰਦੇ ਹਨ, ਹਾਲਾਂਕਿ ਬਾਅਦ ਵਿੱਚ ਉਹ ਠੀਕ ਹੋ ਜਾਂਦਾ ਹੈ।

https://www.instagram.com/p/CDS7Hdth7iF/

Related Post